‘ਵਨ ਨੇਸ਼ਨ-ਵਨ ਇਲੈਕਸ਼ਨ’ ਗੈਰ-ਸੰਵਿਧਾਨਕ: ਪੀ.ਚਿਦਾਂਬਰਮ ਦਾ ਅਹਿਮ ਬਿਆਨ

Tuesday, Aug 25, 2026 - 09:05 AM (IST)

‘ਵਨ ਨੇਸ਼ਨ-ਵਨ ਇਲੈਕਸ਼ਨ’ ਗੈਰ-ਸੰਵਿਧਾਨਕ: ਪੀ.ਚਿਦਾਂਬਰਮ ਦਾ ਅਹਿਮ ਬਿਆਨ

ਨਵੀਂ ਦਿੱਲੀ (ਏਜੰਸੀ) - ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ‘ਵਨ ਨੇਸ਼ਨ-ਵਨ ਇਲੈਕਸ਼ਨ’ ਗੈਰ ਸੰਵਿਧਾਨਿਕ ਹੈ। ਇਹ ਸੰਵਿਧਾਨ ਦੇ ਮੂਲ ਢਾਂਚੇ ਦੀ ਉਲੰਘਣਾ ਕਰਦਾ ਹੈ ਅਤੇ ਮੇਰੀ ਜ਼ਮੀਰ ਇਸ ਦੀ ਹਮਾਇਤ ਨਹੀਂ ਕਰਦੀ। ਉਨ੍ਹਾਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਦੇ ਪ੍ਰਸਤਾਵ ਦਾ ਸੋਮਵਾਰ ਵਿਰੋਧ ਕੀਤਾ। ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ ’ਚ ਉਨ੍ਹਾਂ ਇਸ ਨੂੰ ਇਕ ਭਿਆਨਕ ਤੇ ਗੈਰ-ਸੰਵਿਧਾਨਕ ਪਹਿਲਕਦਮੀ ਦੱਸਿਆ। ਚਿਦਾਂਬਰਮ ਜੋ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਵੀ ਹਨ, ਨੇ ਕਿਹਾ ਕਿ ‘ਵਨ ਨੇਸ਼ਨ-ਵਨ ਇਲੈਕਸ਼ਨ’ ਨੀਤੀ ਅਧੀਨ ਦੇਸ਼ ’ਚ ਚੋਣਾਂ ਕਰਵਾਉਣ ਦਾ ਪ੍ਰਸਤਾਵ ਬੇਤੁਕਾ ਹੈ।

ਪੜ੍ਹੋ ਇਹ ਵੀ - ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 21 ਦਿਨਾਂ ਲਈ ਜੇਲ੍ਹ ਤੋਂ ਆਉਣਗੇ ਬਾਹਰ

ਸੂਤਰਾਂ ਅਨੁਸਾਰ ਚਿਦਾਂਬਰਮ ਨੇ ਸੰਵਿਧਾਨ (129ਵਾਂ ਸੋਧ) ਬਿੱਲ, 2024 ਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ, 2024 ਦੀ ਕਮੇਟੀ ਦੇ ਸਾਹਮਣੇ ਇਹ ਰਾਏ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਸਬੰਧਤ ਦੋਵੇਂ ਬਿੱਲ ਗੈਰ-ਸੰਵਿਧਾਨਕ ਹਨ। ਉਨ੍ਹਾਂ ਦਲੀਲ ਦਿੱਤੀ ਕਿ ਹਰੇਕ ਵਿਧਾਨ ਸਭਾ ਤੇ ਸੰਸਦ ਦਾ ਕਾਰਜਕਾਲ 5 ਸਾਲ ਹੈ। ਇਸ ਲਈ ਇਸ ਦੀ ਮਿਆਦ ਘਟਾਉਣਾ ਸੰਵਿਧਾਨ ਦੇ ਮੂਲ ਢਾਂਚੇ ਦੀ ਸਿੱਧੀ ਉਲੰਘਣਾ ਹੈ। ਮੇਰੀ ਜ਼ਮੀਰ ਮੈਨੂੰ ਇਨ੍ਹਾਂ ਬਿੱਲਾਂ ਦਾ ਸਮਰਥਨ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਨਾਲ ਹੀ ਸਰਕਾਰ ਕੋਲ ਕਾਨੂੰਨ ਪਾਸ ਕਰਨ ਲਈ ਲੋੜੀਂਦਾ ਦੋ-ਤਿਹਾਈ ਬਹੁਮਤ ਨਹੀਂ ਹੈ। ਤ੍ਰਿਣਮੂਲ ਕਾਂਗਰਸ ਦੇ ਕਮੇਟੀ ਦੇ ਇਕ ਮੈਂਬਰ ਸਾਗਰਿਕਾ ਘੋਸ਼ ਨੇ ਵੀ ਬਿੱਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਚੋਣ ਕਮਿਸ਼ਨ ਨੂੰ ਬੇਲਗਾਮ ਸ਼ਕਤੀਆਂ ਦੇਵੇਗਾ।

ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ

ਪਦਮ ਪੁਰਸਕਾਰ ਜੇਤੂਆਂ ਦੇ ਵੰਡੇ ਹੋਏ ਵਿਚਾਰ
ਭਾਜਪਾ ਮੈਂਬਰ ਪੀ. ਪੀ. ਚੌਧਰੀ ਦੀ ਅਗਵਾਈ ਵਾਲੀ ਕਮੇਟੀ ਦੇ ਸਾਹਮਣੇ ਲੱਗਭਗ 10 ਪਦਮ ਪੁਰਸਕਾਰ ਜੇਤੂ ਵੀ ਵੱਖਰੇ ਤੌਰ ’ਤੇ ਪੇਸ਼ ਹੋਏ। ਇਨ੍ਹਾਂ ’ਚ ਤਰਲੋਚਨ ਸਿੰਘ, ਨਵੀਨ ਖੰਨਾ, ਮੀਨਾਕਸ਼ੀ ਜੈਨ ਤੇ ਨੀਰੂ ਕੁਮਾਰ ਸ਼ਾਮਲ ਸਨ। ਇਨ੍ਹਾਂ ਪਦਮ ਪੁਰਸਕਾਰ ਜੇਤੂਆਂ ’ਚੋਂ ਕੁਝ ਨੇ ਇਕੋ ਸਮੇਂ ਚੋਣਾਂ ਕਰਵਾਉਣ ਦੀ ਪਹਿਲ ਦਾ ਸਮਰਥਨ ਕੀਤਾ, ਜਦੋਂ ਕਿ ਕੁਝ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਇਸ ਨਾਲ ਦੇਸ਼ ’ਚ ਅਰਾਜਕਤਾ ਪੈਦਾ ਹੋ ਸਕਦੀ ਹੈ।

ਪੜ੍ਹੋ ਇਹ ਵੀ - ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News