ਭਾਜਪਾ ਨੇ ਕੀਤਾ ਸੂਬਾ ਇੰਚਾਰਜਾਂ ਦਾ ਐਲਾਨ ! ਜਾਣੋ ਕਿਸ-ਕਿਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Wednesday, Sep 23, 2026 - 07:49 PM (IST)

ਭਾਜਪਾ ਨੇ ਕੀਤਾ ਸੂਬਾ ਇੰਚਾਰਜਾਂ ਦਾ ਐਲਾਨ ! ਜਾਣੋ ਕਿਸ-ਕਿਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਨਵੀਂ ਦਿੱਲੀ : ਭਾਜਪਾ ਨੇ ਬੁੱਧਵਾਰ ਨੂੰ 36 ਸੂਬਿਆਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪਾਰਟੀ ਦੇ ਨਵੇਂ ਇੰਚਾਰਜਾਂ ਅਤੇ 24 ਸੂਬਿਆਂ ’ਚ ਸਹਿ-ਇੰਚਾਰਜਾਂ ਦਾ ਐਲਾਨ ਕੀਤਾ। ਸੰਜੇ ਭਾਟੀਆ ਨੂੰ ਰਾਜਸਥਾਨ ਅਤੇ ਬਿਪਲਬ ਕੁਮਾਰ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਰਾਜਸਥਾਨ ’ਚ ਪਹਿਲਾਂ ਡਾ. ਰਾਧਾ ਮੋਹਨ ਦਾਸ ਅਗਰਵਾਲ ਇੰਚਾਰਜ ਸਨ। ਉੱਥੇ ਹੀ ਮੱਧ ਪ੍ਰਦੇਸ਼ ਦੀ ਜ਼ਿੰਮੇਵਾਰੀ ਡਾ. ਮਹਿੰਦਰ ਸਿੰਘ ਕੋਲ ਸੀ। ਨਵੀਂ ਸੂਚੀ ਮੁਤਾਬਕ, ਸਮ੍ਰਿਤੀ ਇਰਾਨੀ ਨੂੰ ਛੱਤੀਸਗੜ੍ਹ ਅਤੇ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਹੈ। 

ਇਹ ਵੀ ਪੜ੍ਹੋ : 'ਗਰਬੇ ’ਚ ਇਕੱਲੇ ਨਾ ਆਉਣ ਮੁਸਲਿਮ ਨੌਜਵਾਨ, ਭੈਣ-ਬੇਟੀਆਂ ਨੂੰ ਵੀ...', MLA ਸ਼ਰਮਾ ਦਾ ਵਿਵਾਦਪੂਰਨ ਬਿਆਨ

PunjabKesari

ਰਾਮ ਮਾਧਵ ਨੂੰ ਤਾਮਿਲਨਾਡੂ ਅਤੇ ਉੱਤਰਾਖੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। 3 ਹੋਰ ਨੇਤਾਵਾਂ ਨੂੰ ਵੀ 2-2 ਸੂਬਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਬਿਹਾਰ ’ਚ ਹਰੀਸ਼ ਦਿਵੇਦੀ ਨੂੰ ਇੰਚਾਰਜ ਬਣਾਇਆ ਗਿਆ ਹੈ। ਯੂ. ਪੀ. ’ਚ 4 ਸਹਿ-ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਫੇਰਬਦਲ ਤਹਿਤ ਭਾਜਪਾ ਨੇ ਅਨਿਲ ਬਲੂਨੀ ਨੂੰ ਸੰਚਾਰ ਵਿਭਾਗ ਦਾ ਕੋਆਰਡੀਨੇਟਰ ਬਣਾਇਆ ਹੈ। ਇਸ ਵਿਭਾਗ ’ਚ ਪਾਰਟੀ ਦਾ ਰਾਸ਼ਟਰੀ ਮੀਡੀਆ ਸੈੱਲ ਅਤੇ ਸੋਸ਼ਲ ਮੀਡੀਆ ਇਕਾਈ ਸ਼ਾਮਲ ਹੈ। ਆਸ਼ੀਸ਼ ਊਸ਼ਾ ਅਗਰਵਾਲ, ਜਿਨ੍ਹਾਂ ਨੂੰ ਹਾਲ ਹੀ ’ਚ ਭਾਜਪਾ ਦੇ ਰਾਸ਼ਟਰੀ ਮੀਡੀਆ ਵਿਭਾਗ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਸੀ, ਨੂੰ ਤਰੱਕੀ ਦੇ ਕੇ ਕਨਵੀਨਰ ਬਣਾ ਦਿੱਤਾ ਗਿਆ ਹੈ। 

PunjabKesari

ਇਹ ਅਹੁਦਾ ਹਾਲੇ ਤੱਕ ਬਲੂਨੀ ਕੋਲ ਸੀ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਕੀਤਾ। ਪਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸੀਨੀਅਰ ਭਾਜਪਾ ਨੇਤਾ ਵਿਨੈ ਸਹਸ੍ਰਬੁੱਧੇ ਦਿੱਲੀ ਦੇ ਇੰਚਾਰਜ ਹੋਣਗੇ, ਜਦਕਿ ਦਰਸ਼ਨਾ ਜਰਦੋਸ਼ ਅਤੇ ਜਾਮਯਾਂਗ ਸੇਰਿੰਗ ਨਾਮਗਿਆਲ ਸਹਿ-ਇੰਚਾਰਜ ਹੋਣਗੇ। ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਜਗਦੀਸ਼ ਪਟੇਲ, ਮੇਧਾ ਕੁਲਕਰਣੀ, ਪ੍ਰਦੀਪ ਵਰਮਾ ਅਤੇ ਆਨੰਦ ਓਝਾ ਸਹਿ-ਇੰਚਾਰਜ ਹੋਣਗੇ। ਭਾਜਪਾ ਉਪ-ਪ੍ਰਧਾਨ ਬੈਜਯੰਤ ਜੈ ਪਾਂਡਾ ਨੂੰ ਮਹਾਰਾਸ਼ਟਰ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਅਮਿਤ ਮਾਲਵੀਆ, ਸਦਾਨੰਦ ਸ਼ੇਟ ਤਨਾਵੜੇ ਅਤੇ ਕਮਲਜੀਤ ਸਹਿਰਾਵਤ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।

PunjabKesari

UP-ਪੰਜਾਬ-ਗੁਜਰਾਤ ਦੇ ਇੰਚਾਰਜ ਨਹੀਂ ਬਦਲੇ, 18 ਅਗਸਤ ਨੂੰ ਹੋਈ ਸੀ ਨਿਯੁਕਤੀ
ਭਾਜਪਾ ਨੇ UP, ਪੰਜਾਬ ਅਤੇ ਗੁਜਰਾਤ ਦੇ ਇੰਚਾਰਜ ਨਹੀਂ ਬਦਲੇ ਹਨ। ਵਿਨੋਦ ਤਾਵੜੇ ਉੱਤਰ ਪ੍ਰਦੇਸ਼, ਸਤੀਸ਼ ਪੂਨੀਆ ਪੰਜਾਬ ਅਤੇ ਤਰੁਣ ਚੁੱਘ ਗੁਜਰਾਤ ਦੇ ਇੰਚਾਰਜ ਬਣੇ ਰਹਿਣਗੇ। ਇਨ੍ਹਾਂ ਤਿੰਨਾਂ ਨੇਤਾਵਾਂ ਦੀ ਨਿਯੁਕਤੀ 18 ਅਗਸਤ ਨੂੰ ਕੀਤੀ ਗਈ ਸੀ। ਹੁਣ ਨਵੀਂ ਲਿਸਟ ’ਚ ਇਨ੍ਹਾਂ 3 ਸੂਬਿਆਂ ਅਤੇ ਉਨ੍ਹਾਂ ਦੇ ਇੰਚਾਰਜਾਂ ਦੇ ਨਾਂ ਫਿਰ ਤੋਂ ਸ਼ਾਮਲ ਕੀਤੇ ਗਏ ਹਨ। ਇਹ ਤਿੰਨੋਂ ਸੂਬੇ 2027 ’ਚ ਵਿਧਾਨ ਸਭਾ ਚੋਣਾਂ ਵਾਲੇ 7 ਸੂਬਿਆਂ ’ਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉੱਤਰਾਖੰਡ, ਗੋਆ, ਮਣੀਪੁਰ ਅਤੇ ਹਿਮਾਚਲ ਪ੍ਰਦੇਸ਼ ’ਚ ਅਗਲੇ ਸਾਲ ਚੋਣਾਂ ਹੋਣਗੀਆਂ। 12 ਸੂਬਿਆਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਭਾਜਪਾ ਨੇ ਕੋਈ ਸਹਿ-ਇੰਚਾਰਜ ਨਿਯੁਕਤ ਨਹੀਂ ਕੀਤਾ ਹੈ। ਇਨ੍ਹਾਂ ’ਚ ਅੰਡੇਮਾਨ-ਨਿਕੋਬਾਰ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦੀਵ, ਲੱਦਾਖ ਤੇ ਲਕਸ਼ਦੀਪ ਸ਼ਾਮਲ ਹਨ। ਮਣੀਪੁਰ, ਮਿਜ਼ੋਰਮ, ਨਾਗਲੈਂਡ, ਪੁੱਡੂਚੇਰੀ, ਸਿੱਕਮ ਅਤੇ ਤ੍ਰਿਪੁਰਾ ’ਚ ਵੀ ਸਿਰਫ਼ ਇੰਚਾਰਜ ਨਿਯੁਕਤ ਕੀਤੇ ਗਏ ਹਨ, ਕੋਈ ਸਹਿ-ਇੰਚਾਰਜ ਨਹੀਂ ਹੈ।

PunjabKesari

ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News