BRICS ਦੇ ਅਹਿਮ ਭਾਈਵਾਲ ਵਜੋਂ ਉੱਭਰਿਆ ਭਾਰਤ ! ASEAN ਦੇਸ਼ ਦਿਖਾ ਰਹੇ ਵਿਸ਼ਵਾਸ

Saturday, Sep 19, 2026 - 03:08 PM (IST)

BRICS ਦੇ ਅਹਿਮ ਭਾਈਵਾਲ ਵਜੋਂ ਉੱਭਰਿਆ ਭਾਰਤ ! ASEAN ਦੇਸ਼ ਦਿਖਾ ਰਹੇ ਵਿਸ਼ਵਾਸ

ਇੰਟਰਨੈਸ਼ਨਲ ਡੈਸਕ- ਨਵੀਂ ਦਿੱਲੀ ਵਿਖੇ ਹੋਏ 18ਵੇਂ ਬ੍ਰਿਕਸ ਸੰਮੇਲਨ 2026 ਦੌਰਾਨ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵੱਲੋਂ ਬ੍ਰਿਕਸ ਨਾਲ ਜੁੜਨ ਦੇ ਵਧਦੇ ਰੁਝਾਨ 'ਚ ਭਾਰਤ ਇੱਕ ਅਹਿਮ ਤੇ ਭਰੋਸੇਯੋਗ ਭਾਈਵਾਲ ਵਜੋਂ ਉੱਭਰਿਆ ਹੈ। ਆਸੀਆਨ (ASEAN) ਦੇਸ਼ ਬ੍ਰਿਕਸ ਨੂੰ ਚੀਨ ਜਾਂ ਰੂਸ ਦੁਆਰਾ ਚਲਾਇਆ ਜਾਣ ਵਾਲਾ ਪੱਛਮ-ਵਿਰੋਧੀ ਗੁੱਟ ਨਹੀਂ ਬਣਾਉਣਾ ਚਾਹੁੰਦੇ। ਭਾਰਤ ਦੀ ਬ੍ਰਿਕਸ 'ਚ ਮੌਜੂਦਗੀ ਅਤੇ ਪੱਛਮੀ ਦੇਸ਼ਾਂ ਨਾਲ ਉਸ ਦੇ ਮਜ਼ਬੂਤ ਸਬੰਧ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਬ੍ਰਿਕਸ 'ਚ ਸ਼ਾਮਲ ਹੋਣਾ 'ਕਿਸੇ ਇੱਕ ਧਿਰ ਦਾ ਪੱਖ ਲੈਣਾ' ਨਹੀਂ ਹੈ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਨੁਸਾਰ, ਬ੍ਰਿਕਸ 'ਚ ਭਾਰਤ ਦੀ ਪ੍ਰਭਾਵਸ਼ਾਲੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਜੋ ਕਿਸੇ ਇੱਕ ਦੇਸ਼ ਦੇ ਦਬਦਬੇ ਨੂੰ ਸੰਤੁਲਿਤ ਕਰਦੀ ਹੈ। ਭਾਰਤ ਦੇ ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਨਾਲ ਪਹਿਲਾਂ ਹੀ ਮਜ਼ਬੂਤ ਰਣਨੀਤਕ ਤੇ ਰੱਖਿਆ ਸਬੰਧ ਹਨ।

ਭਾਰਤ ਦਾ ਬ੍ਰਿਕਸ ਏਜੰਡਾ ਸਿਰਫ਼ ਰਾਜਨੀਤੀ ਤੱਕ ਸੀਮਤ ਨਹੀਂ ਹੈ, ਸਗੋਂ ਵਿਕਾਸਸ਼ੀਲ ਦੇਸ਼ਾਂ ਲਈ ਲਾਹੇਵੰਦ ਪਹਿਲਕਦਮੀਆਂ 'ਤੇ ਕੇਂਦ੍ਰਿਤ ਹੈ। ਉਦਾਹਰਨ ਵਜੋਂ, ਭਾਰਤ ਦੀ 'ਕੋਲੇਸ਼ਨ ਫ਼ਾਰ ਡਿਜ਼ਾਸਟਰ ਰਿਜ਼ੀਲੀਐਂਟ ਇਨਫ਼੍ਰਾਸਟ੍ਰਕਚਰ' ਪਹਿਲਕਦਮੀ ਨੂੰ ਨਵੀਂ ਦਿੱਲੀ ਐਲਾਨਨਾਮੇ 'ਚ ਬ੍ਰਿਕਸ ਦੀ ਪ੍ਰਵਾਨਗੀ ਮਿਲੀ ਅਤੇ ਫਿਲੀਪੀਨਜ਼ ਬ੍ਰਿਕਸ ਸੰਮੇਲਨ ਦੌਰਾਨ ਇਸ ਦਾ 71ਵਾਂ ਮੈਂਬਰ ਬਣਿਆ।

ਭਾਰਤ ਦੀ ਕੂਟਨੀਤੀ ਬਹੁ-ਪੱਖੀ ਹੈ, ਜੋ ਆਸੀਆਨ ਦੇਸ਼ਾਂ ਦੀ ਆਪਣੀ ਰਣਨੀਤਕ ਆਜ਼ਾਦੀ ਨੀਤੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਲਈ ਬ੍ਰਿਕਸ ਵਿੱਚ ਭਾਰਤ ਦੀ ਮੌਜੂਦਗੀ ਇੱਕ "ਸੁਰੱਖਿਆ ਕਵਚ" ਦੀ ਤਰ੍ਹਾਂ ਹੈ। ਭਾਰਤ ਦੇ ਕਾਰਨ ਹੀ ਇਹ ਦੇਸ਼ ਅਮਰੀਕਾ ਜਾਂ ਪੱਛਮ ਨਾਲ ਆਪਣੇ ਸਬੰਧ ਖ਼ਰਾਬ ਕੀਤੇ ਬਿਨਾਂ ਬ੍ਰਿਕਸ ਦੇ ਆਰਥਿਕ ਮੰਚ ਦਾ ਲਾਹਾ ਲੈਣ 'ਚ ਸਫ਼ਲ ਹੋ ਰਹੇ ਹਨ।


author

Harpreet SIngh

Content Editor

Related News