ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

Sunday, Sep 13, 2026 - 10:44 AM (IST)

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਹੁਲ ਗਾਂਧੀ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਪੰਜਾਬ ਦਾ ਦੌਰਾ ਹੁਣ ਸ਼ੁਰੂ ਹੋ ਸਕਦਾ ਹੈ। ਕਾਂਗਰਸ ਨੇ ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਲਈ ਇੰਚਾਰਜ ਨਿਯੁਕਤ ਕੀਤਾ ਹੈ, ਜੋ 2027 ’ਚ ਫਰਵਰੀ-ਮਾਰਚ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬਾਈ ਇਕਾਈ ਨੂੰ ਸੰਗਠਿਤ ਕਰਨ ਲਈ ਇਕ ਨਵੇਂ ਯਤਨ ਦਾ ਸੰਕੇਤ ਹੈ।

ਬਘੇਲ ਉਮੀਦਾਂ ’ਤੇ ਖਰਾ ਉਤਰਨ ’ਚ ਅਸਫਲ ਰਹੇ। ਉਨ੍ਹਾਂ ਨੂੰ ਇਸ ਦੀ ਸਿਆਸੀ ਕੀਮਤ ਚੁਕਾਉਣੀ ਪਈ। ਹੁਣ ਪਾਇਲਟ ਦੇ ਸਾਹਮਣੇ ਇਕ ਔਖੀ ਪ੍ਰੀਖਿਆ ਹੈ-ਪੰਜਾਬ ਕਾਂਗਰਸ ਦੇ ਆਪਸ ’ਚ ਲੜ ਰਹੇ ਧੜਿਆਂ ਨੂੰ ਇਕੱਠਾ ਕਰਨਾ ਹੈ।

ਰਾਹੁਲ ਗਾਂਧੀ ਨੇ ਆਪਣੀ ਚੋਣ ਮੁਹਿੰਮ ਬੱਸ ਯਾਤਰਾ ਨਾਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਇਹ ਪ੍ਰੋਗਰਾਮ ਵਾਰ-ਵਾਰ ਮੁਲਤਵੀ ਕੀਤਾ ਗਿਆ। ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਚੱਲ ਰਹੇ ਟਕਰਾਅ ਦੇ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।

ਇਸ ਲਈ ਪਾਇਲਟ ਦਾ ਪਹਿਲਾ ਕੰਮ ਸਿਰਫ਼ ‘ਆਪ’ ਵਿਰੁੱਧ ਲੜਾਈ ਲਈ ਕਾਂਗਰਸ ਨੂੰ ਤਿਆਰ ਕਰਨਾ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਕਾਂਗਰਸ ਪਾਰਟੀ ਦੀ ਬੱਸ ਸੱਚਮੁੱਚ ਅੱਗੇ ਵਧੇ ਅਤੇ ਪਾਰਟੀ ਅੰਦਰ ਕੋਈ ਵੀ ਇਸ ਨੂੰ ਉਲਟ ਦਿਸ਼ਾਵਾਂ ’ਚ ਖਿੱਚਣ ਦੀ ਕੋਸ਼ਿਸ਼ ਨਾ ਕਰੇ। ਉਹ ਸਾਰੇ ਧੜਿਆਂ ਨੂੰ ਇਕ- ਦੂਜੇ ਵਿਰੁੱਧ ਬਿਆਨਬਾਜ਼ੀ ਕਰਨ ਤੋਂ ਬਚਣ ਲਈ ਮਨਾਉਣ ’ਚ ਅੰਸ਼ਕ ਤੌਰ ’ਤੇ ਸਫਲ ਰਹੇ ਹਨ।

ਲੀਡਰਸ਼ਿਪ ’ਚ ਤਬਦੀਲੀ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਇਕ ਫਾਰਮੂਲੇ ’ਤੇ ਕੰਮ ਕੀਤਾ ਜਾ ਰਿਹਾ ਹੈ। ਸਚਿਨ ਪਾਇਲਟ ਨੂੰ ਇਕ ਚੁਸਤ ਵਿਅਕਤੀ ਮੰਨਿਆ ਜਾਂਦਾ ਹੈ, ਜਦੋਂ ਕਿ ਬਘੇਲ ਖੁੱਦ ਹੀ ਪਾਰਟੀ ਬਣ ਗਏ ਸਨ।


author

Harpreet SIngh

Content Editor

Related News