ਅਮਰਨਾਥ ਯਾਤਰਾ: ਪਹਿਲੇ ਦਿਨ ਕਰੀਬ 6000 ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

06/30/2017 10:12:05 AM

ਸ਼੍ਰੀਨਗਰ—ਖਰਾਬ ਮੌਸਮ ਦੇ ਬਾਵਜੂਦ ਅਮਰਨਾਥ ਦੀ ਪਵਿੱਤਰ ਗੁਫਾ 'ਚ ਸਖਤ ਸੁਰੱਖਿਆ 'ਚ ਅੱਜ 6,000 ਤੋਂ ਵਧ ਤੀਰਥ ਯਾਤਰੀਆਂ ਨੇ ਦਰਸ਼ਨ ਕੀਤੇ। ਉੱਥੇ ਰਸਤੇ 'ਚ ਪੱਥਰ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। 2,481 ਤੀਰਥ ਯਾਤਰੀਆਂ ਦਾ ਦੂਜਾ ਜੱਥਾ ਜੰਮੂ ਤੋਂ 66 ਗੱਡੀਆਂ 'ਚ ਯਾਤਰਾ ਦੇ 2 ਆਧਾਰ ਬੇਸ ਕੈਂਪ ਦੇ ਲਈ ਰਵਾਨਾ ਹੋਇਆ। ਇਸ ਜੱਥੇ 'ਚ 1638 ਪੁਰਸ਼, 663 ਔਰਤਾਂ ਅਤੇ 180 ਸਾਧੂ ਸ਼ਾਮਲ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੀਰਥ ਯਾਤਰੀਆਂ ਦੀ ਪਹਿਰੇਦਾਰੀ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਕਰਮਚਾਰੀ ਕਰ ਰਹੇ ਹਨ। ਇਕ ਸਰਕਾਰੀ ਬੁਲਾਰੇ ਨੇ ਕਿਹਾ, ਆਸਮਾਨ 'ਚ ਬੱਦਲਾਂ ਦੇ 'ਚ ਯਾਤਰਾ ਅੱਜ ਸਵੇਰੇ ਪਹਿਲਗਾਮ ਅਤੇ ਬਾਲਟਾਲ ਦੇ 2 ਮਾਰਗਾਂ ਦੇ ਰਾਹੀਂ ਸ਼ੁਰੂ ਹੋਈ ਅਤੇ ਕਰੀਬ 6097 ਸ਼ਰਧਾਲੂਆਂ ਨੇ ਪਹਿਲੇ ਦਿਨ 3,880 ਮੀਟਰ ਉੱਚਾਈ 'ਤੇ ਪਵਿੱਤਰ ਗੁਫਾ 'ਚ ਕੁਦਰਤੀ ਰੂਪ ਨਾਲ ਬਣੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਮਰਨਾਥ ਯਾਤਰਾ ਪਿਛਲੇ ਸਾਲ ਦੇ 48 ਦਿਨਾਂ ਦੀ ਤੁਲਨਾ 'ਚ 8 ਦਿਨ ਘੱਟ ਹੋਵੇਗੀ ਅਤੇ ਇਹ 7 ਅਗਸਤ ਨੂੰ ਰੱਖੜੀ ਨੂੰ ਖਤਮ ਹੋ ਜਾਵੇਗੀ। ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਗੁਫਾ ਮੰਦਰ 'ਚ ਪਹੁੰਚਣ ਵਾਲੇ ਸ਼ੁਰੂਆਤੀ ਲੋਕਾਂ 'ਚ ਸ਼ਾਮਲ ਸੀ। ਉਹ ਯਾਤਰਾ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਵਾਲੇ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਪ੍ਰਧਾਨ ਵੀ ਹਨ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਮੰਦਰ ਦੇ ਗਰਭ ਗ੍ਰਹਿ 'ਚ ਦਰਸ਼ਨ ਕੀਤੇ ਅਤੇ 'ਪਹਿਲੀ ਪੂਜਾ' ਸਮਾਰੋਹ 'ਚ ਹਿੱਸਾ ਲਿਆ। ਵੋਹਰਾ ਨੇ ਸੂਬੇ 'ਚ ਸ਼ਾਂਤੀ, ਮੇਲ, ਪ੍ਰਗਤੀ ਅਤੇ ਖੁਸ਼ਹਾਲੀ ਦੀ ਪ੍ਰਾਥਨਾ ਕੀਤੀ। ਬੁਲਾਰੇ ਨੇ ਕਿਹਾ ਕਿ ਪੱਥਰ ਡਿੱਗਣ ਨਾਲ ਜੰਮੂ ਦੇ ਅਫਗਾਨਾ ਮੁਹੱਲੇ ਦੇ ਰਹਿਣ ਵਾਲੇ ਭੂਸ਼ਣ ਕੋਟਨਾਲ ਦੀ ਮੌਤ ਹੋ ਗਈ। ਉਹ ਸਵੇਰੇ 6 ਵੱਜ ਕੇ 20 ਮਿੰਟ 'ਤੇ ਬਾਲਟਾਲ ਮਾਰਗ 'ਤੇ ਰੇਲਪਥਰੀ ਅਤੇ ਬਾਰੀਮਾਰਗ ਤੋਂ ਮੰਦਰ ਜਾ ਰਹੇ ਸੀ।


Related News