ਅੱਤਵਾਦੀ ਹਮਲੇ ਮਗਰੋਂ ਸ਼ਰਧਾਲੂਆਂ ਨੇ ਟਾਲ਼ੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ, ਨਿੱਜੀ ਬੱਸ ਆਪ੍ਰੇਟਰ ਵੀ ਕਰ ਰਹੇ ਗੁਰੇਜ਼
Tuesday, Jun 18, 2024 - 02:46 PM (IST)
ਬਰਨਾਲਾ: ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ 10 ਜੂਨ ਨੂੰ ਸ਼੍ਰੀ ਵੈਸ਼ਨੋ ਦੇਵੀ ਜਾ ਰਹੀ ਬੱਸ 'ਤੇ ਅੱਤਵਾਦੀ ਹਮਲਾ ਹੋ ਗਿਆ ਸੀ। ਇਸ ਨਾਲ ਬਹੁਤ ਸਾਰੇ ਸ਼ਰਧਾਲੂ ਡਰ ਗਏ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੈਸ਼ਨੋ ਦੇਵੀ ਜਾਣ ਵਾਲੇ ਜੱਥਿਆਂ ਨੇ ਆਪਣੀ ਯਾਤਰਾ ਰੱਧ ਕਰ ਦਿੱਤੀ। ਹੁਣ ਇਹ ਜੱਥੇ ਖਾਟੂ ਸ਼ਿਆਮ, ਅਯੁੱਧਿਆ ਜਾਂ ਵ੍ਰਿੰਦਾਵਨ ਜਾ ਰਹੇ ਹਨ। ਨਿੱਜੀ ਬੱਸ ਆਪ੍ਰੇਟਰ ਵੀ ਹਮਲੇ ਮਗਰੋਂ ਆਪਣੀਆਂ ਬੱਸਾਂ ਨੂੰ ਵੈਸ਼ਨੋ ਦੇਵੀ ਯਾਤਰਾ 'ਤੇ ਭੇਜਣ ਤੋਂ ਗੁਰੇਜ਼ ਕਰ ਰਹੇ ਹਨ।
ਬਰਨਾਲਾ, ਫ਼ਾਜ਼ਿਲਕਾ ਤੇ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਫਿਰੋਜ਼ਪੁਰ ਤੇ ਰੋਪੜ ਦੇ ਨਿੱਜੀ ਬੱਸ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਪਿਛਲੀ ਵਾਰ ਦੀ ਤਰ੍ਹਾਂ ਵੈਸ਼ਨੋ ਦੇਵੀ ਜਾਂ ਜੰਮੂ-ਕਸ਼ਮੀਰ ਦੀ ਬੁਕਿੰਗ ਆਵੇਗੀ। ਪਰ ਇਸ ਵਾਰ ਉਨ੍ਹਾਂ ਕੋਲ ਫ਼ਿਲਹਾਲ ਕੋਈ ਬੁਕਿੰਗ ਨਹੀਂ ਆਈ। ਉਨ੍ਹਾਂ ਕਿਹਾ ਕਿ ਇਹ ਹਮਲੇ ਅਤੇ ਗਰਮੀ ਦਾ ਅਸਰ ਹੋ ਸਕਦਾ ਹੈ। ਕਈ ਆਪ੍ਰੇਟਰ ਖ਼ੁਦ ਹੀ ਸੁਰੱਖਿਆ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਆਪਣੀਆਂ ਬੱਸਾਂ ਨਹੀਂ ਭੇਜ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦਾ ਕਹਿਰ ਜਾਰੀ! ਹੁਣ ਰਾਤ ਨੂੰ ਵੀ ਨਹੀਂ ਮਿਲ ਰਹੀ ਰਾਹਤ
ਬੁਕਿੰਗ ਬਦਲ ਕੇ ਬਣਾਇਆ ਵ੍ਰਿੰਦਾਵਨ ਦਾ ਪ੍ਰੋਗਰਾਮ
ਪਟਿਆਲਾ ਦੇ ਕਿਲਾ ਚੌਕ ਤੋਂ ਪਿਛਲੇ ਕੁਝ ਸਮੇਂ ਤੋਂ ਲੋਕ 2 ਬੱਸਾਂ ਲੈ ਕੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ 13 ਜੂਨ ਦੀ ਰਾਤ ਨੂੰ ਮਾਤਾ ਵੈਸ਼ਨੋ ਦੇਵੀ ਜਾਣਾ ਸੀ। ਇਸ ਲਈ ਉਨ੍ਹਾਂ ਨੇ ਬੱਸਾਂ ਵੀ ਬੁੱਕ ਕਰ ਲਈਆਂ ਸਨ। ਪਰ 10 ਜੂਨ ਨੂੰ ਹਮਲਾ ਹੋਣ ਮਗਰੋਂ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਬਦਲ ਦਿ4ਤਾ ਤੇ ਵ੍ਰਿੰਦਾਵਨ ਜਾਣਾ ਸੁਰੱਖਿਅਤ ਸਮਝਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8