PM ਮੋਦੀ ਨੇ ਕੀਤੇ ਭਗਵਤੀ ਅੱਮਨ ਮੰਦਰ ਦੇ ਦਰਸ਼ਨ, ਵਿਵੇਕਾਨੰਦ ਰਾਕ ਮੈਮੋਰੀਅਲ ’ਚ 45 ਘੰਟੇ ਲਾਉਣਗੇ ਧਿਆਨ

05/30/2024 9:18:09 PM

ਕੰਨਿਆਕੁਮਾਰੀ (ਤਾਮਿਲਨਾਡੂ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ। ਮੋਦੀ ਨੇੜਲੇ ਤਿਰੂਵਨੰਤਪੁਰਮ ਤੋਂ ਇੱਥੇ ਪਹੁੰਚੇ ਹਨ ਅਤੇ ਉਨ੍ਹਾਂ ਦਾ ਭਗਵਤੀ ਅੱਮਨ ਮੰਦਰ ’ਚ ਪੂਜਾ ਕਰਨ ਅਤੇ ਬਾਅਦ ’ਚ ਵਿਵੇਕਾਨੰਦ ਰਾਕ ਮੈਮੋਰੀਅਲ ’ਚ ਪਹੁੰਚ ਕੇ ਲੱਗਭਗ ਦੋ ਦਿਨ ਤੱਕ ਧਿਆਨ ਲਉਣ ਦਾ ਪ੍ਰੋਗਰਾਮ ਹੈ। 

PunjabKesari

ਪ੍ਰਧਾਨ ਮੰਤਰੀ 1 ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਮਿਲ ਕਵੀ ਤਿਰੂਵੱਲੂਵਰ ਦੀ ਮੂਰਤੀ ਨੂੰ ਦੇਖਣ ਲਈ ਵੀ ਜਾ ਸਕਦੇ ਹਨ। ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਸਿੱਧ ਹਿੰਦੂ ਸੰਤ (ਵਿਵੇਕਾਨੰਦ) ਦੇ ਨਾਂ ’ਤੇ ਸਮਾਰਕ ਸਮੁੰਦਰ ਦੇ ਵਿਚਕਾਰ ਸਥਿਤ ਹੈ।

PunjabKesari


Rakesh

Content Editor

Related News