CM ਸੈਣੀ ਨੇ 13 ਮੰਤਰੀਆਂ ਅਤੇ ਵਿਧਾਇਕ ਸਣੇ ਰਾਮ ਲੱਲਾ ਦੇ ਕੀਤੇ ਦਰਸ਼ਨ

Monday, Jun 24, 2024 - 04:21 PM (IST)

CM ਸੈਣੀ ਨੇ 13 ਮੰਤਰੀਆਂ ਅਤੇ ਵਿਧਾਇਕ ਸਣੇ ਰਾਮ ਲੱਲਾ ਦੇ ਕੀਤੇ ਦਰਸ਼ਨ

ਅਯੁੱਧਿਆ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਸਮੇਤ 13 ਮੰਤਰੀਆਂ ਅਤੇ 13 ਵਿਧਾਇਕਾਂ ਨੇ ਸੋਮਵਾਰ ਨੂੰ ਅਯੁੱਧਿਆ 'ਚ ਭਗਵਾਨ ਰਾਮ ਲੱਲਾ ਦੇ ਦਰਸ਼ਨ ਕੀਤੇ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਦਾ ਇਹ ਕਾਫਲਾ ਹਵਾਈ ਜਹਾਜ਼ ਰਾਹੀਂ ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਿਆ, ਜਿੱਥੋਂ ਸੈਣੀ ਸਮੇਤ ਸਾਰੇ ਆਗੂ ਰਾਮ ਲੱਲਾ ਦੇ ਦਰਸ਼ਨ ਅਤੇ ਪੂਜਾ ਲਈ ਪੁੱਜੇ। ਸੈਣੀ ਨੇ ਕਿਹਾ ਕਿ ਅਯੁੱਧਿਆ ਪਹੁੰਚ ਕੇ ਉਨ੍ਹਾਂ ਨੇ ਰਾਮ ਲੱਲਾ ਦੀ ਬੇਮਿਸਾਲ ਸੁੰਦਰਤਾ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਦਰਸ਼ਨ ਕੀਤੇ।

ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਾਡੀ ਮਰਿਆਦਾ ਅਤੇ ਨੈਤਿਕਤਾ ਦਾ ਮਿਆਰ ਹਨ। ਮੈਂ ਰਾਮ ਰਾਜ ਦੇ ਆਦਰਸ਼ਾਂ, ਮਰਿਆਦਾਵਾਂ ਅਤੇ ਗੁਣਾਂ ਨਾਲ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਰਾਮ ਲੱਲਾ ਦੀ ਕਿਰਪਾ ਨਾਲ ਹੀ ਸਾਨੂੰ ਇਹ ਸੰਕਲਪ ਮਿਲਿਆ ਹੈ ਅਤੇ ਆਸ਼ੀਰਵਾਦ ਮਿਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਯੁੱਧਿਆ ਵਿਚ ਆਪਣੇ ਰਾਜ 'ਚ ਗੈਸਟ ਹਾਊਸ ਲਈ ਪਹਿਲ ਕਰਨਗੇ। ਯੋਗੀ ਸਰਕਾਰ ਵੱਖ-ਵੱਖ ਰਾਜਾਂ ਲਈ ਅਯੁੱਧਿਆ 'ਚ ਗੈਸਟ ਹਾਊਸ ਦੀ ਯੋਜਨਾ ਲੈ ਕੇ ਆਈ ਹੈ। ਸੈਣੀ ਨੇ ਕਿਹਾ ਕਿ ਕਈ ਰਾਜ ਸਰਕਾਰਾਂ ਨੇ ਬੇਨਤੀ ਕੀਤਾ ਹੈ, ਹਰਿਆਣਾ ਸਰਕਾਰ ਵੀ ਧਾਰਮਿਕ ਸ਼ਹਿਰ ਅਯੁੱਧਿਆ ਵਿਚ ਗੈਸਟ ਹਾਊਸ ਲਈ ਬੇਨਤੀ ਕਰੇਗੀ।

PunjabKesari


ਅਯੁੱਧਿਆ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਣੀ ਨੇ ਕਿਹਾ ਕਿ ਪੂਰੇ ਸੂਬੇ 'ਚ ਖੁਸ਼ਹਾਲੀ ਆਵੇ, ਸੂਬਾ ਵਿਕਾਸ ਵਿਚ ਅੱਗੇ ਵਧੇ। ਅਸੀਂ ਇਸ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੈਣੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਸੂਬੇ ਦੇ ਸ਼ਰਧਾਲੂ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਰੇਲਗੱਡੀ ਰਾਹੀਂ ਅਯੁੱਧਿਆ ਪੁੱਜੇ ਹਨ। ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਕਈ ਸ਼ਹਿਰਾਂ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਅਯੁੱਧਿਆ ਲਈ ਰਵਾਨਾ ਕੀਤਾ ਹੈ। ਸੈਣੀ ਨੇ ਦੱਸਿਆ ਕਿ ਸਰਕਾਰ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਅਤੇ 1 ਲੱਖ 80 ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਬੱਸਾਂ 'ਚ ਮੁਫਤ ਤੀਰਥ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ।


author

Tanu

Content Editor

Related News