ਅਦਾਕਾਰਾ ਰਾਸ਼ੀ ਖੰਨਾ ਅਤੇ ਵਾਣੀ ਕਪੂਰ ਨੇ ਕੀਤੇ ਭਗਵਾਨ ਸ਼੍ਰੀ ਮਹਾਕਾਲੇਸ਼ਵਰ ਦੇ ਦਰਸ਼ਨ
Tuesday, May 28, 2024 - 04:27 PM (IST)

ਉਜ਼ੈਨ- ਅਦਾਕਾਰਾ ਰਾਸ਼ੀ ਖੰਨਾ ਅਤੇ ਵਾਣੀ ਕਪੂਰ ਨੇ ਮਹਾਕਾਲੇਸ਼ਵਰ ਮੰਦਰ ਪੁੱਜੀਆਂ। ਜਿੱਥੇ ਉਨ੍ਹਾਂ ਨੇ ਭਗਵਾਨ ਸ਼੍ਰੀ ਮਹਾਕਾਲੇਸ਼ਵਰ ਦੀ ਸਵੇਰ ਦੀ ਭਸਮ ਆਰਤੀ ਵਿੱਚ ਹਿੱਸਾ ਲਿਆ। ਭਸਮ ਆਰਤੀ ਤੋਂ ਬਾਅਦ ਪੁਜਾਰੀ ਪੀਯੂਸ਼ ਚਤੁਰਵੇਦੀ ਅਤੇ ਵਿਪੁਲ ਚਤੁਰਵੇਦੀ ਵੱਲੋਂ ਪੂਜਾ ਅਰਚਨਾ ਕੀਤੀ ਗਈ।
ਦੱਸ ਦਈਏ ਕਿ ਮਹਾਕਾਲੇਸ਼ਵਰ ਮੰਦਰ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਦਾਕਾਰਾ ਰਾਸ਼ੀ ਖੰਨਾ ਅਤੇ ਵਾਣੀ ਕਪੂਰ ਦੇ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਉਹ ਭਗਵਾਨ ਮਹਾਕਾਲੇਸ਼ਵਰ ਦੀ ਭਗਤੀ 'ਚ ਮਗਨ ਨਜ਼ਰ ਆ ਰਹੀਆਂ ਹਨ।
ਫ਼ਿਲਮ ਇੰਡਸਟਰੀ 'ਚ ਵੱਖ-ਵੱਖ ਕਿਰਦਾਰਾਂ ਨਾਲ ਮਸ਼ਹੂਰ ਹੋਈ ਅਦਾਕਾਰਾ ਰਾਸ਼ੀ ਖੰਨਾ ਅਤੇ ਵਾਣੀ ਕਪੂਰ ਆਪਣੇ ਪਰਿਵਾਰ ਸਮੇਤ ਭਗਵਾਨ ਮਹਾਕਾਲੇਸ਼ਵਰ ਦਾ ਆਸ਼ੀਰਵਾਦ ਲੈਣ ਪੁੱਜੀਆਂ ਸਨ, ਜਿੱਥੇ ਉਨ੍ਹਾਂ ਨੇ ਨੰਦੀ ਹਾਲ 'ਚ ਬੈਠ ਕੇ ਭਗਵਾਨ ਦਾ ਸਿਮਰਨ ਵੀ ਕੀਤਾ।