UAE ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, BAPS ਮੰਦਰ ਦੇ ਕੀਤੇ ਦਰਸ਼ਨ
Monday, Jun 24, 2024 - 03:30 AM (IST)
ਅਬੂ ਧਾਬੀ/ਨਵੀਂ ਦਿੱਲੀ (ਭਾਸ਼ਾ)- ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਆਪਣੇ ਯੂ.ਏ.ਈ. ਹਮਰੁਤਬਾ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਨਾਲ ਵਿਆਪਕ ਗੱਲਬਾਤ ਕਰਨ ਲਈ ਐਤਵਾਰ ਨੂੰ ਇਥੇ ਪਹੁੰਚੇ। ਜੈਸ਼ੰਕਰ ਨੇ ਅਬੂ ਧਾਬੀ ਵਿਚ ਪ੍ਰਸਿੱਧ ਬੀ.ਏ.ਪੀ.ਐੱਸ. ਹਿੰਦੂ ਮੰਦਰ ਦਾ ਦੌਰਾ ਕੀਤਾ ਅਤੇ ਫਿਰ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਅਲ ਨਾਹਯਾਨ ਨਾਲ ਮੁਲਾਕਾਤ ਲਈ ਰਵਾਨਾ ਹੋ ਗਏ।
ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤਾ, “ਅੱਜ ਅਬੂ ਧਾਬੀ ਵਿਚ ਬੀ.ਏ.ਪੀ.ਐੱਸ. ਮੰਦਰ ਦਾ ਦੌਰਾ ਕਰਕੇ ਖੁਸ਼ੀ ਹੋਈ। ਭਾਰਤ-ਯੂ.ਏ.ਈ. ਦੋਸਤੀ ਦਾ ਪ੍ਰਤੱਖ ਪ੍ਰਤੀਕ ਇਹ ਮੰਦਰ ਦੋਵਾਂ ਦੇਸ਼ਾਂ ਵਿਚਾਲੇ ਇਕ ਸੱਭਿਆਚਾਰਕ ਪੁਲ ਹੈ।’’
ਇਹ ਵੀ ਪੜ੍ਹੋ- ਤਲਾਕ ਬਦਲੇ ਸਹੁਰਾ ਪਰਿਵਾਰ ਕਰ ਰਿਹਾ ਸੀ ਪੈਸਿਆਂ ਦੀ ਮੰਗ, ਤੰਗ ਆ ਕੇ ਨੌਜਵਾਨ ਨੇ ਕੀਤੀ ਜੀਵਨਲੀਲਾ ਸਮਾਪਤ
ਕਨਿਸ਼ਕ ਬੰਬ ਧਮਾਕਾ ਇਤਿਹਾਸ ਵਿਚ ਅੱਤਵਾਦ ਦੇ ਸਭ ਤੋਂ ਮਾੜੇ ਕਾਰਿਆਂ ’ਚ ਸ਼ਾਮਲ
ਵਿਦੇਸ਼ ਮੰਤਰੀ ਨੇ ਕਿਹਾ ਕਿ 1985 ਵਿਚ ‘ਕਨਿਸ਼ਕ’ ਜਹਾਜ਼ ’ਤੇ ਹਮਲਾ ਅੱਤਵਾਦ ਦੇ ਸਭ ਤੋਂ ਮਾੜੇ ਕਾਰਿਆਂ ਵਿਚੋਂ ਇਕ ਹੈ। ਬੰਬ ਧਮਾਕੇ ਦੀ ਘਟਨਾ ਦੇ 39 ਸਾਲ ਪੂਰੇ ਹੋਣ ’ਤੇ ਉਨ੍ਹਾਂ ਦੀ ਇਹ ਟਿੱਪਣੀ ਕੈਨੇਡਾ ਦੀ ਧਰਤੀ ਤੋਂ ਖਾਲਿਸਤਾਨੀ ਕੱਟੜਪੰਥੀਆਂ ਦੀਆਂ ਵਧ ਰਹੀਆਂ ਗਤੀਵਿਧੀਆਂ ਕਾਰਨ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ’ਚ ਤਣਾਅ ਦਰਮਿਆਨ ਆਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਇਹ ਯਾਦ ਦਿਵਾਉਂਦੀ ਹੈ ਕਿ ਅੱਤਵਾਦ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e