ਇਸ ਪਿੰਡ ’ਚ ਦੁਸਹਿਰੇ ’ਤੇ ਨਹੀਂ ਸਾੜਿਆ ਜਾਂਦਾ ਰਾਵਣ, ਲੋਕ ਕਰਦੇ ਨੇ ਆਰਤੀ

Wednesday, Oct 05, 2022 - 02:12 PM (IST)

ਇਸ ਪਿੰਡ ’ਚ ਦੁਸਹਿਰੇ ’ਤੇ ਨਹੀਂ ਸਾੜਿਆ ਜਾਂਦਾ ਰਾਵਣ, ਲੋਕ ਕਰਦੇ ਨੇ ਆਰਤੀ

ਅਕੋਲਾ- ਦੁਸਹਿਰੇ ਮੌਕੇ ਜਦੋਂ ਦੇਸ਼ ਭਰ ’ਚ ਰਾਣਵ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਤਾਂ ਉੱਥੇ ਹੀ ਮਹਾਰਾਸ਼ਟਰ ਦਾ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਦੁਸਹਿਰਾ ਥੋੜ੍ਹਾ ਵੱਖਰੇ ਅੰਦਾਜ਼ ’ਚ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦੀ ਆਰਤੀ ਕੀਤੀ ਜਾਂਦੀ ਹੈ। ਅਕੋਲਾ ਜ਼ਿਲ੍ਹੇ ਦੇ ਸੰਗੋਲਾ ਪਿੰਡ ਦੇ ਕਈ ਵਾਸੀਆਂ ਦਾ ਮੰਨਣਾ ਹੈ ਕਿ ਉਹ ਰਾਵਣ ਦੇ ਆਸ਼ੀਰਵਾਦ ਕਾਰਨ ਨੌਕਰੀ ਕਰਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਚਲਾਉਣ ’ਚ ਸਮਰੱਥ ਹਨ। ਉਨ੍ਹਾਂ ਦੇ ਪਿੰਡ ’ਚ ਸ਼ਾਂਤੀ ਅਤੇ ਖੁਸ਼ੀ ਲੰਕਾਪਤੀ ਰਾਜਾ ਦੀ ਵਜ੍ਹਾ ਤੋਂ ਹੈ। 

ਇਹ ਵੀ ਪੜ੍ਹੋ- ਭਾਈਚਾਰਕ ਸਾਂਝ ਦੀ ਮਿਸਾਲ; ਪੰਜ ਪੀੜ੍ਹੀਆਂ ਤੋਂ ਰਾਵਣ ਦਾ ਪੁਤਲਾ ਬਣਾ ਰਿਹੈ ਮੁਸਲਿਮ ਪਰਿਵਾਰ

ਸਥਾਨਕ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਰਾਵਣ ਨੂੰ ਉਸ ਦੀ ਬੁੱਧੀ ਅਤੇ ਤੱਪਸਵੀ ਗੁਣਾਂ ਲਈ ਪੂਜੇ ਜਾਣ ਦੀ ਪਰੰਪਰਾ ਪਿਛਲੇ 300 ਸਾਲਾਂ ਤੋਂ ਪਿੰਡ ’ਚ ਚਲੀ ਆ ਰਹੀ ਹੈ। ਪਿੰਡ ਦੇ ਕੇਂਦਰ ਵਿਚ 10 ਸਿਰਾਂ ਵਾਲੇ ਰਾਵਣ ਦੀ ਇਕ ਲੰਬੀ ਕਾਲੇ ਪੱਥਰ ਦੀ ਮੂਰਤੀ ਹੈ। ਸਥਾਨਕ ਪਿੰਡ ਵਾਸੀ ਭਿਵਾਜੀ ਢਾਕਰੇ ਨੇ ਦੁਸਹਿਰੇ ਮੌਕੇ ਦੱਸਿਆ ਕਿ ਪਿੰਡ ਵਾਸੀ ਭਗਵਾਨ ਰਾਮ ’ਚ ਵਿਸ਼ਵਾਸ ਕਰਦੇ ਹਨ ਪਰ ਉਨ੍ਹਾਂ ਦਾ ਰਾਵਣ ’ਚ ਵੀ ਵਿਸ਼ਵਾਸ ਹੈ ਅਤੇ ਉਸ ਦਾ ਪੁਤਲਾ ਨਹੀਂ ਸਾੜਿਆ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਦੇਸ਼ ਭਰ ਤੋਂ ਲੋਕ ਹਰ ਸਾਲ ਦੁਸਹਿਰੇ ’ਤੇ ਲੰਕਾ ਦੇ ਰਾਜਾ ਦੀ ਮੂਰਤੀ ਵੇਖਣ ਇਸ ਛੋਟੇ ਜਿਹੇ ਪਿੰਡ ’ਚ ਆਉਂਦੇ ਹਨ ਅਤੇ ਕੁਝ ਤਾਂ ਪੂਜਾ ਵੀ ਕਰਦੇ ਹਨ।

ਇਹ ਵੀ ਪੜ੍ਹੋ- ਗਰਬਾ ਕਰਦੇ ਨੌਜਵਾਨ ਦੀ ਮੌਤ, ਸਦਮੇ ’ਚ ਕੁਝ ਘੰਟਿਆਂ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ

ਸੰਗੋਲਾ ਦੇ ਰਹਿਣ ਵਾਲੇ ਸੁਬੋਧ ਹਟੋਲੇ ਨੇ ਕਿਹਾ ਕਿ ਰਾਵਣ ਦੇ ਆਸ਼ੀਰਵਾਦਾ ਨਾਲ ਅੱਜ ਪਿੰਡ ’ਚ ਕਈ ਲੋਕ ਵਰਕਰ ਹਨ। ਦੁਸਹਿਰੇ ਵਾਲੇ ਦਿਨ ਅਸੀਂ ਮਹਾ ਆਰਤੀ ਦੇ ਨਾਲ ਰਾਵਣ ਦੀ ਮੂਰਤੀ ਦੀ ਪੂਜਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੁਝ ਪਿੰਡ ਵਾਸੀ ਰਾਵਣ ਨੂੰ ਵਿਦਵਾਨ ਮੰਨਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਨੇ ਸਿਆਸੀ ਕਾਰਨਾਂ ਤੋਂ ਸੀਤਾ ਨੂੰ ਅਗਵਾ ਕੀਤਾ ਅਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਬਣਾਈ ਰੱਖੀ।

ਸਥਾਨਕ ਮੰਦਰ ਦੇ ਪੁਜਾਰੀ ਹਰੀਭਾਊ ਲਖੜੇ ਨੇ ਕਿਹਾ ਕਿ ਜਿੱਥੇ ਦੇਸ਼ ਦੇ ਬਾਕੀ ਹਿੱਸਿਆਂ ’ਚ ਦੁਸਹਿਰੇ ’ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ, ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਸੰਗੋਲਾ ਦੇ ਵਸਨੀਕ ‘ਬੁੱਧੀ ਅਤੇ ਤੱਪਸਵੀ ਗੁਣਾਂ’ ਕਰ ਕੇ ਲੰਕਾ ਦੇ ਰਾਜੇ ਦੀ ਪੂਜਾ ਕਰਦੇ ਹਨ। ਲਖੜੇ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਰਾਵਣ ਦੀ ਪੂਜਾ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਿੱਚ ਸੁੱਖ, ਸ਼ਾਂਤੀ ਅਤੇ ਸੰਤੋਖ ਲੰਕਾ ਦੇ ਰਾਜੇ ਦੀ ਬਦੌਲਤ ਹੈ।

ਇਹ ਵੀ ਪੜ੍ਹੋਦੁਸਹਿਰੇ ਮੌਕੇ ਹਿਮਾਚਲ ਨੂੰ ਮਿਲਿਆ ਵੱਡਾ ਤੋਹਫ਼ਾ, PM ਮੋਦੀ ਨੇ ਕੀਤਾ ਏਮਜ਼ ਦਾ ਉਦਘਾਟਨ


author

Tanu

Content Editor

Related News