ਭਾਰਤ ’ਚ ਓਮੀਕਰੋਨ ਵਿਆਪਕ ਪੱਧਰ ’ਤੇ ਫੈਲਿਆ, ਖ਼ਤਮ ਹੋਣ ਵੱਲ ਵਧ ਰਹੀ ਮਹਾਮਾਰੀ

Tuesday, Jan 25, 2022 - 10:49 AM (IST)

ਭਾਰਤ ’ਚ ਓਮੀਕਰੋਨ ਵਿਆਪਕ ਪੱਧਰ ’ਤੇ ਫੈਲਿਆ, ਖ਼ਤਮ ਹੋਣ ਵੱਲ ਵਧ ਰਹੀ ਮਹਾਮਾਰੀ

ਨਵੀਂ ਦਿੱਲੀ– ਦੇਸ਼ ਦੇ ਰਾਸ਼ਟਰੀ ਕੋਵਿਡ ਟਾਸਕ ਫੋਰਸ ਦੇ ਮੁਖੀ ਅਤੇ ਇੰਸਾਕੋਗ ਦੇ ਪ੍ਰਧਾਨ ਪ੍ਰੋਫੈਸਰ ਐੱਨ. ਕੇ. ਅਰੋੜਾ ਨੇ ਉਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਕੋਰੋਨਾ 15 ਫਰਵਰੀ ਤੱਕ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਓਮੀਕਰੋਨ ਵੈਰੀਐਂਟ ਲਹਿਰ ਆਪਣੇ ਸਿਖਰ ’ਤੇ ਹੈ, ਹਾਲਾਂਕਿ ਪ੍ਰੋਫੈਸਰ ਅਰੋੜਾ ਨੇ ਖੁਦ ਇਹ ਕਹਿੰਦੇ ਹੋਏ ਤਾਰੀਖ਼ ਦੇਣ ਤੋਂ ਪਰਹੇਜ ਕੀਤਾ ਕਿ ਉਹ ਇਕ ਵਿਸ਼ੇਸ਼ ਸਮਾਂ-ਹੱਦ ਨਹੀਂ ਦੇ ਸਕਣਗੇ ਜਦੋਂ ਇਹ ਮਹਾਮਾਰੀ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਅਸੀਂ ਮਹਾਮਾਰੀ ਦੇ ਖਾਤਮੇ ਵੱਲ ਵਧ ਰਹੇ ਹਾਂ।

ਇਹ ਵੀ ਪੜ੍ਹੋ– ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ

ਉਨ੍ਹਾਂ ਕਿਹਾ ਕਿ ਉਹ ਓਮੀਕਰੋਨ ਲਹਿਰ ਦੀ ਸ਼ੁਰੂਆਤ ਦੇ ਸਮੇਂ ’ਚ ਹਰਡ ਇਮਿਊਨਿਟੀ ਦੇ ਪੱਖ ’ਚ ਨਹੀਂ ਹਨ, ਕਿਉਂਕਿ ਹਰਡ ਇਮਿਊਨਿਟੀ ਇਕ ਤਰ੍ਹਾਂ ਨਾਲ ਵਿਅਕਤੀ ਨੂੰ ਧੋਖੇ ’ਚ ਰੱਖਣ ਦੇ ਬਰਾਬਰ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਸਲ ’ਚ ਓਮੀਕਰੋਨ ਵੈਰੀਐਂਟ ਸਬੰਧੀ ਲਹਿਰ ਕਦੋਂ ਖ਼ਤਮ ਹੋਵੇਗੀ, ਤਾਂ ਉਨ੍ਹਾਂ ਨੇ ਕਿ ਤੁਸੀਂ ਇਹ ਸਵਾਲ ਯੂ-ਟਿਊਬ ’ਤੇ ਹਰ ਤਰ੍ਹਾਂ ਦੀਆਂ ਭਵਿੱਖਬਾਣੀਆਂ ਕਰਨ ਵਾਲੇ ਮਾਹਿਰਾਂ ਤੋਂ ਪੁੱਛੋ।

ਇਹ ਵੀ ਪੜ੍ਹੋ– BJP ਦੇ ਕੇਂਦਰੀ ਮੰਤਰੀ ਨੇ ਕਮਰਾ ਬੰਦ ਕਰਕੇ ਸਰਕਾਰੀ ਅਧਿਕਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ, ਇਕ ਦਾ ਟੁੱਟਾ ਹੱਥ

ਕਈ ਹੋਰ ਮਾਹਿਰਾਂ ਨੇ ਵੀ ਕਿਹਾ ਕਿ ਡੈਲਟਾ ਵੈਰੀਐਂਟ ਦੇ ਮੁਕਾਬਲੇ ਓਮੀਕਰੋਨ ਵੈਰੀਐਂਟ ਜ਼ਿਆਦਾ ਖ਼ਤਰਨਾਕ ਨਹੀਂ ਹੈ। ਡੈਲਟਾ ਵੈਰੀਐਂਟ ਦੇਸ਼ ਦੇ ਪੱਛਮੀ ਹਿੱਸੇ ਤੋਂ ਸ਼ੁਰੂ ਹੋਇਆ ਅਤੇ ਫਿਰ ਪੂਰਬ, ਉੱਤਰ, ਦੱਖਣ ’ਚ ਚਲਾ ਗਿਆ ਅਤੇ ਲੰਮੀ ਮਿਆਦ ਤੱਕ ਲੋਕਾਂ ਨੂੰ ਪ੍ਰਭਾਵਿਤ ਕੀਤਾ। ਹਾਲਾਂਕਿ ਜੀਨੋਮ ਸੀਕਵੈਂਸਿੰਗ ਡਾਟਾ ਤੋਂ ਪਤਾ ਲੱਗਾ ਹੈ ਕਿ ਓਮੀਕਰੋਨ ਭਾਰਤ ’ਚ ਇਕੱਠੇ ਪੂਰੇ ਦੇਸ਼ ’ਚ ਫੈਲਿਆ ਹੈ। ਪ੍ਰੋਫੈਸਰ ਅਰੋੜਾ ਨੇ ਵੀ ਮਹਿਸੂਸ ਕੀਤਾ ਕਿ ਓਮੀਕਰੋਨ ਦੇ ਵਿਹਾਰ ਨੇ ਵਿਖਾਇਆ ਹੈ ਕਿ ਇਹ ਡੈਲਟਾ ਨਾਲੋਂ ਕਈ ਮਾਅਨਿਆਂ ’ਚ ਬਿਹਤਰ ਹੈ, ਕਿਉਂਕਿ ਡੈਲਟਾ ਘਾਤਕ ਸੀ, ਓਮੀਕਰੋਨ ਨਹੀਂ। ਉੱਥੇ ਹੀ, ਇਸ ਤੋਂ ਪਹਿਲਾਂ ਵੱਡੀ ਗਿਣਤੀ ’ਚ ਲੋਕਾਂ ਨੂੰ ਟੀਕਾ ਲਾਇਆ ਗਿਆ। ਡਾਕਟਰ ਮਰੀਜ਼ਾਂ ਦਾ ਇਲਾਜ ਬਿਹਤਰ ਢੰਗ ਨਾਲ ਕਰ ਰਹੇ ਹਨ ਅਤੇ ਓਮੀਕਰੋਨ ਕੁਝ ਦਿਨਾਂ ਬਾਅਦ ਪ੍ਰਭਾਵਿਤ ਨਹੀਂ ਕਰਦਾ ਹੈ। ਮਾਹਿਰਾਂ ਨੇ ਇਹ ਵੀ ਕਿਹਾ ਕਿ ਓਮੀਕਰੋਨ ਤੇਜ਼ੀ ਨਾਲ ਫੈਲਦਾ ਹੈ ਕਿਉਂਕਿ ਜਾਂਚ ਤੋਂ ਪਹਿਲਾਂ ਪੀੜਤ ਵਿਅਕਤੀ ਕਈ ਲੋਕਾਂ ਦੇ ਸੰਪਰਕ ’ਚ ਆ ਕੇ ਇਸ ਨੂੰ ਫੈਲਾ ਚੁੱਕਾ ਹੁੰਦਾ ਹੈ।

ਇਹ ਵੀ ਪੜ੍ਹੋ– ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ


author

Rakesh

Content Editor

Related News