ਓਲਾ-ਉਬੇਰ ਦੇ ਡਰਾਈਵਰਾਂ ਨੇ ਫਿਰ ਦਿੱਤੀ ਚੱਕਾ-ਜਾਮ ਦੀ ਧਮਕੀ
Thursday, Nov 15, 2018 - 07:10 PM (IST)

ਮੁੰਬਈ—ਮੁੰਬਈ 'ਚ ਓਲਾ-ਉਬੇਰ ਦੇ ਡਰਾਈਵਰਾਂ ਨੇ ਫਿਰ ਤੋਂ ਚੱਕਾ-ਜਾਮ ਦੀ ਚਿਤਾਵਨੀ ਦਿੱਤੀ ਹੈ। ਓਲਾ ਅਤੇ ਉਬੇਰ ਡਰਾਈਵਰਾਂ ਨੇ ਮੁੰਬਈ 'ਚ ਇਕ ਵਾਰ ਫਿਰ ਤੋਂ 17 ਨਵੰਬਰ ਤੋਂ ਚੱਕਾ-ਜਾਮ ਦੀ ਧਮਕੀ ਦਿੱਤੀ ਹੈ। ਐਪ ਬੇਸਡ ਕੈਬ ਸਰਵਿਸ ਓਲਾ ਅਤੇ ਉਬੇਰ ਦੇ ਡਰਾਈਵਰਾਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਦੋ ਦਿਨ ਬਾਅਦ ਚੱਕਾ-ਜਾਮ ਦੀ ਧਮਕੀ ਦਿੱਤੀ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਜੇਕਰ ਕੰਪਨੀਆਂ ਅਤੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਇਸ ਵਾਰ ਸ਼ਨੀਵਾਰ ਨੂੰ ਦੂਜੀ ਵਾਰ ਚੱਕਾ-ਜਾਮ ਕਰਨਗੇ।
ਮੀਡੀਆ ਰਿਪੋਰਟਸ ਮੁਤਾਬਕ ਮੁੰਬਈ 'ਚ ਓਲਾ ਅਤੇ ਉਬੇਰ ਡਰਾਈਵਰ ਧਰਨਾ ਪ੍ਰਦਰਸ਼ਨ ਦੀ ਵੀ ਤਿਆਰੀ ਕਰ ਰਹੇ ਹਨ। ਡਰਾਈਵਰ ਦੀ 19 ਨਵੰਬਰ ਨੂੰ ਮੰਤਰਾਲਾ ਸਾਹਮਣੇ ਧਰਨਾ ਪ੍ਰਦਰਸ਼ਨ ਦੀ ਤਿਆਰੀ ਹੈ। ਡਰਾਈਵਰਾਂ ਦੇ ਆਧਿਕਾਰਿਤ ਸੰਘ ਦੇ ਮਹੇਸ਼ ਜਾਧਵ ਦਾ ਕਹਿਣਾ ਹੈ ਕਿ ਅਸੀਂ ਪਿਛਲੀ ਵਾਰ ਇਸ ਕਾਰਨ ਚੱਕਾ-ਜਾਮ ਖਤਮ ਕਰ ਦਿੱਤਾ ਸੀ ਕਿ ਸਾਡੀਆਂ ਮੰਗਾਂ ਨੂੰ ਪੂਰਾ ਕਰ ਕੀਤਾ ਜਾਵੇਗਾ। ਪਰ ਅਜੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ ਅਤੇ ਅਜਿਹੇ 'ਚ ਅਸੀਂ ਫਿਰ ਤੋਂ ਸ਼ਨੀਵਾਰ ਨੂੰ ਚੱਕਾ-ਜਾਮ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਓਲਾ ਅਤੇ ਉਬੇਰ ਡਰਾਈਵਰ ਧਰਨਾ ਪ੍ਰਦਰਸ਼ਨ ਵੀ ਕਰਨਗੇ। ਉਬੇਰ ਨੇ ਐਪ ਬੇਸਡ ਡਰਾਈਵਰਾਂ ਦੀ ਹੜਤਾਲ ਨੂੰ ਲੈ ਕੇ ਬਿਆਨ ਜਾਰੀ ਕੀਤਾ। ਇਸ 'ਚ ਉਬੇਰ ਨੇ ਕਿਹਾ ਕਿ ਹਾਲ ਹੀ 'ਚ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਇੰਡਿਪੇਡੈਂਟ ਡਰਾਈਵਰਾਂ ਦੀ ਕਮਾਈ ਪ੍ਰਭਾਵਿਤ ਹੋਈ ਹੈ। ਉਬੇਰ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੇ ਕਲਿਆਣ ਲਈ ਕੰਮ ਕਰ ਰਿਹਾ ਹੈ। ਹਾਲਾਂਕਿ ਓਲਾ ਨੇ ਅਜੇ ਵੀ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।