ਪੰਜਾਬ ਪੁਲਸ ਦੇ ACP ਨੂੰ ਮਿਲੀ ਧਮਕੀ! ਗੰਨ ਹਾਊਸ ਦੇ ਮਾਲਕ ''ਤੇ ਪਰਚਾ ਦਰਜ

Wednesday, Sep 17, 2025 - 04:13 PM (IST)

ਪੰਜਾਬ ਪੁਲਸ ਦੇ ACP ਨੂੰ ਮਿਲੀ ਧਮਕੀ! ਗੰਨ ਹਾਊਸ ਦੇ ਮਾਲਕ ''ਤੇ ਪਰਚਾ ਦਰਜ

ਲੁਧਿਆਣਾ (ਰਾਜ): ਇਕ ਗਨ ਹਾਊਸ ਮਾਲਕ ਨੇ ACP ਨੂੰ ਉਸ ਦੇ ਦਫ਼ਤਰ ਵਿਚ ਵੜ ਕੇ ਧਮਕੀ ਦਿੱਤੀ। ਮੁਲਜ਼ਮ ਗਨ ਹਾਊਸ ਮਾਲਕ ਨੇ ਏ. ਸੀ. ਪੀ (ਲਾਇਸੰਸਿੰਗ)  ਦੇ ਦਫ਼ਤਰ ਵਿਚ ਵੜ ਕੇ ਉਨ੍ਹਾਂ ਦੀ ਫ਼ਾਈਲ 'ਤੇ ਹਸਤਾਖਰ ਕਰਵਾਉਣ ਦਾ ਦਬਾਅ ਬਣਾਇਆ। ਜਦੋਂ ਅਧਿਕਾਰੀ ਨੇ ਨਿਯਮਾਂ ਦੇ ਹਵਾਲਾ ਦੇ ਕੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬਹਿਸ ਕਰ ਕੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪ੍ਰਵਾਸੀਆਂ ਖ਼ਿਲਾਫ਼ ਇਕ ਹੋਰ ਮਤਾ ਪਾਸ! ਖੇਤੀ ਦੇ ਸੀਜ਼ਨ ਦੌਰਾਨ ਵੀ...

ਜਾਣਕਾਰੀ ਮੁਤਾਬਕ ਮਾਮਲਾ 7 ਮਈ ਦਾ ਹੈ। ਗੰਨ ਹਾਊਸ ਮਾਲਕ ਸੁਦਰਸ਼ਨ ਸ਼ਰਮਾ ਵਾਸੀ ਹੈਬੋਵਾਲ ACP ਨੂੰ ਮਿਲਣ ਆਇਆ। ਉਸ ਨੇ ਇਕ ਫ਼ਾਈਲ ਏ. ਸੀ. ਪੀ. ਦੇ ਮੂਹਰੇ ਰੱਖੀ ਤੇ ਉਸ 'ਤੇ ਤੁਰੰਤ ਹਸਤਾਖਰ ਕਰਨ ਦੀ ਮੰਗ ਕਰਨ ਲੱਗਿਆ। ਏ. ਸੀ. ਪੀ. ਰਾਜੇਸ਼ ਸ਼ਰਮਾ ਨੇ ਉਸ ਨੂੰ ਸਮਝਾਇਆ ਕਿ ਬਿਨਾਂ ਬਿਨੈਕਾਰ ਦੀ ਮੌਜੂਦਗੀ ਦੇ ਫ਼ਾਈਲ 'ਤੇ ਹਸਤਾਖਰ ਸੰਭਵ ਨਹੀਂ ਹੈ, ਪਰ ਮੁਲਜ਼ਮ ਇਸ ਗੱਲ 'ਤੇ ਅੜ ਗਿਾ ਤੇ ਉੱਚੀ ਆਵਾਜ਼ ਵਿਚ ਬਹਿਸ ਕਰਨ ਲੱਗ ਪਿਆ ਤੇ ਧਮਕੀ ਦੇ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਰਿਟ ਦਾਖ਼ਲ ਕਰਨ ਦੀ ਗੱਲ ਕਹੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਕਈ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ List

ਇਸ ਘਟਨਾ ਮਗਰੋਂ ਏ. ਸੀ. ਪੀ. ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮੁਲਜ਼ਮ ਸੁਦਰਸ਼ਨ ਸ਼ਰਮਾ ਦੇ ਖ਼ਿਲਾਫ਼ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਤੇ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News