ਚੰਡੀਗੜ੍ਹ ''ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਖੋਲ੍ਹੇ ਗਏ ਸੁਖ਼ਨਾ ਝੀਲ ਦੇ ਗੇਟ, ਲੋਕਾਂ ਦੇ ਸੁੱਕੇ ਸਾਹ

Thursday, Sep 18, 2025 - 10:21 AM (IST)

ਚੰਡੀਗੜ੍ਹ ''ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਖੋਲ੍ਹੇ ਗਏ ਸੁਖ਼ਨਾ ਝੀਲ ਦੇ ਗੇਟ, ਲੋਕਾਂ ਦੇ ਸੁੱਕੇ ਸਾਹ

ਚੰਡੀਗੜ੍ਹ : ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਲਈ ਫਿਰ ਖ਼ਤਰੇ ਦੀ ਘੰਟੀ ਵੱਜ ਗਈ ਹੈ। ਸ਼ਹਿਰ 'ਚ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ 'ਚ ਵੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਇਕ ਵਾਰ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਜ਼ਮੀਨਾਂ 'ਤੇ 5-5 ਫੁੱਟ ਚੜ੍ਹੀ ਰੇਤ, ਇਹ ਜ਼ਿਲ੍ਹੇ ਹੋਏ ਸਭ ਤੋਂ ਵੱਧ ਪ੍ਰਭਾਵਿਤ

ਦੱਸਣਯੋਗ ਹੈ ਕਿ ਸੁਖਨਾ ਝੀਲ 'ਚ ਪਾਣੀ ਦਾ ਪੱਧਰ 1162 ਫੁੱਟ ਤੱਕ ਹੈ ਪਰ ਜਦੋਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1162 ਦੇ ਕਰੀਬ ਪੁੱਜਣ ਲੱਗਦਾ ਹੈ ਤਾਂ ਫਿਰ ਸੁਖ਼ਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਫਲੱਡ ਗੇਟ ਖੋਲ੍ਹਣ ਮਗਰੋਂ ਝੀਲ ਦਾ ਸਾਰਾ ਪਾਣੀ ਸੈਕਟਰ-26 ਤੋਂ ਬਾਪੂਧਾਮ ਵਾਲੀ ਸੜਕ 'ਤੇ ਚਲਾ ਜਾਂਦਾ ਹੈ ਅਤੇ ਕਿਸ਼ਨਗੜ੍ਹ ਵੀ ਪਾਣੀ 'ਚ ਡੁੱਬ ਜਾਂਦਾ ਹੈ।

ਇਹ ਵੀ ਪੜ੍ਹੋ : ਜੀਦਾ ਧਮਾਕਾ ਮਾਮਲੇ 'ਚ ਹੋਸ਼ ਉਡਾਉਣ ਵਾਲਾ ਖ਼ੁਲਾਸਾ! ਜੰਮੂ ਵਿੱਚ ਫੌਜ ‘ਤੇ ਕਰਨਾ ਸੀ ਹਮਲਾ!

ਪਿਛਲੇ ਕਾਫੀ ਦਿਨਾਂ ਤੋਂ ਮੌਸਮ ਆਮ ਵਰਗਾ ਸੀ ਅਤੇ ਬਾਰਸ਼ ਦਾ ਕੋਈ ਮਾਹੌਲ ਨਹੀਂ ਸੀ, ਜਿਸ ਕਾਰਨ ਬਾਪੂਧਾਮ ਅਤੇ ਕਿਸ਼ਨਗੜ੍ਹ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਅੱਜ ਇਕ ਵਾਰ ਫਿਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਾਰਨ ਲੋਕਾਂ ਨੂੰ ਚਿੰਤਾ ਪੈ ਗਈ ਹੈ ਕਿ ਇਕ ਵਾਰ ਫਿਰ ਉਨ੍ਹਾਂ ਦੇ ਇਲਾਕਿਆਂ 'ਚ ਪਾਣੀ ਭਰ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


 


author

Babita

Content Editor

Related News