ਟ੍ਰੈਫਿਕ ਪੁਲਸ ਨੇ ਵਿਖਾਈ ਸਖ਼ਤੀ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 61 ਡਰਾਈਵਰਾਂ ਦੇ ਕੱਟੇ ਚਲਾਨ
Sunday, Sep 14, 2025 - 10:30 AM (IST)

ਲੁਧਿਆਣਾ (ਸੰਨੀ) : ਸ਼ਹਿਰ ਦੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਲਾਲਚ ਨਹੀਂ ਛੱਡ ਰਹੇ। ਇਸ ਦੇ ਉਲਟ ਟ੍ਰੈਫਿਕ ਪੁਲਸ ਨੇ ਬੀਤੀ ਰਾਤ 61 ਡਰਾਈਵਰਾਂ ਦੇ ਚਲਾਨ ਕੀਤੇ ਹਨ। ਇਹ ਲੋਕ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ। ਸ਼ਰਾਬ ਪੀ ਕੇ ਗੱਡੀ ਚਲਾਉਣ ’ਤੇ ਰੋਕ ਲਾਉਣ ਲਈ ਟ੍ਰੈਫਿਕ ਪੁਲਸ ਹਫਤੇ ’ਚ 3 ਦਿਨ 4 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਦੀ ਹੈ। ਪੂਰੇ ਸ਼ਹਿਰ ਨੂੰ ਕਵਰ ਕਰਨ ਲਈ ਹਰ ਵਾਰ ਨਾਕਾਬੰਦੀ ਦੀ ਜਗ੍ਹਾ ਬਦਲੀ ਜਾ ਰਹੀ ਹੈ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਨਾਕਾਬੰਦੀ ਦੀ ਨਿਗਰਾਨੀ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਜਦੋਂਕਿ ਅਗਵਾਈ ਜ਼ੋਨ ਇੰਚਾਰਜ ਨੂੰ ਦਿੱਤੀ ਗਈ ਹੈ। ਜ਼ੋਨ ਇੰਚਾਰਜ ਰੁਪਿੰਦਰ ਸਿੰਘ ਮਾਨ ਨੇ ਬੀਤੀ ਰਾਤ ਇਕ ਚੈੱਕ ਪੋਸਟ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾ ਰਹੇ 22 ਡਰਾਈਵਰਾਂ ਦੇ ਚਲਾਨ ਕੀਤੇ, ਜਦੋਂਕਿ ਕੁਲ ਚਲਾਨਾਂ ਦੀ ਗਿਣਤੀ 61 ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8