ਸਾਬਕਾ MP ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤ

Sunday, Sep 21, 2025 - 02:17 PM (IST)

ਸਾਬਕਾ MP ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤ

ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਨੇਤਾ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿੱਚੀ ਕੇਪੀ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ। ਇਥੇ ਦੱਸ ਦੇਈਏ ਕਿ ਰਿੱਚੀ ਕੇਪੀ ਦੀ 13 ਸਤੰਬਰ ਨੂੰ ਮਾਡਲ ਟਾਊਨ ਵਿਖੇ ਮਾਤਾ ਰਾਣੀ ਚੌਂਕ ਨੇੜੇ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਸੀ। 

PunjabKesari

ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

ਅੰਤਿਮ ਅਰਦਾਸ ਮੌਕੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ, ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੂਫ਼ੀ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਰਿੱਚੀ ਕੇਪੀ ਦੀ ਅਚਾਨਕ ਮੌਤ ਕਾਰਨ ਪਰਿਵਾਰ ਬੇਹੱਦ ਸਦਮੇ ਵਿਚ ਹੈ।

PunjabKesari

ਰਿਚੀ ਕੇਪੀ ਲਈ ਅੰਤਿਮ ਅਰਦਾਸ ਮਾਡਲ ਟਾਊਨ ਦੇ ਗੁਰਦਆਰਾ ਸਿੰਘ ਸਭਾ ਵਿਚ ਦੁਪਹਿਰ 12 ਵਜੇ ਸ਼ੁਰੂ ਹੋਈ। ਪਹਿਲਾਂ ਪਾਠ ਕੀਤਾ ਗਿਆ, ਜੋਕਿ ਜੋ ਲਗਭਗ 1 ਵਜੇ ਤੱਕ ਚੱਲੀ। ਇਸ ਤੋਂ ਬਾਅਦ ਰਿੱਚੀ ਕੇਪੀ ਲਈ ਅੰਤਿਮ ਅਰਦਾਸ ਕੀਤੀ ਗਈ। ਰਿੱਚੀ ਨੂੰ ਸ਼ਰਧਾਂਜਲੀ ਦੇਣ ਲਈ ਭਾਰੀ ਗਿਣਤੀ ਵਿਚ ਲੋਕ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚੇ।  ਰਿੱਚੀ ਕੇਪੀ ਦੀ ਮੌਤ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਜਾਰੀ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...

PunjabKesari

ਰਿੱਚੀ ਕੇਪੀ ਦੀ 13 ਸਤੰਬਰ ਨੂੰ ਮਾਡਲ ਟਾਊਨ ਨੇੜੇ ਇਕ ਹਾਦਸੇ ਵਿੱਚ ਮੌਤ ਹੋ ਗਈ ਸੀ। ਰਿੱਚੀ ਆਪਣੀ ਫਾਰਚੂਨਰ ਕਾਰ ਵਿੱਚ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਡਬਲ ਸ਼ਾਟ ਕੈਫੇ ਪਹੁੰਚਿਆ ਤਾਂ ਉਸ ਨੂੰ ਇਕ ਸਾਹਮਣੇ ਤੋਂ ਆ ਰਹੀ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਕ੍ਰੇਟਾ ਨੂੰ ਪ੍ਰਿੰਸ ਚਲਾ ਰਿਹਾ ਸੀ, ਜੋਕਿ ਸ਼ੇਖਾ ਬਾਜ਼ਾਰ ਦਾ ਇਕ ਕੱਪੜਾ ਕਾਰੋਬਾਰੀ ਹੈ ਅਤੇ ਜੀਟੀਬੀ ਨਗਰ ਦਾ ਰਹਿਣ ਵਾਲਾ ਹੈ। ਪ੍ਰਿੰਸ ਇਸ ਸਮੇਂ ਫਰਾਰ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। 

PunjabKesari

PunjabKesari

ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News