ਪੰਜਾਬ ''ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ ''ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...

Friday, Sep 19, 2025 - 09:48 AM (IST)

ਪੰਜਾਬ ''ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ ''ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...

ਮੋਹਾਲੀ (ਜੱਸੀ) : ਇੱਥੇ ਉਦਯੋਗਿਕ ਖੇਤਰ ਫ਼ੇਜ਼-7 ’ਚ ਇਕ ਕੰਪਨੀ ’ਚ ਕੰਮ ਕਰਨ ਵਾਲੀ ਇਕ ਔਰਤ ਦੀ ਡਰਿੱਲ ਮਸ਼ੀਨ ’ਚ ਸਾੜੀ ਦਾ ਪੱਲਾ ਫਸਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਉਰਮਿਲਾ (42) ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਹਰੀ ਲਾਲ ਤਿਵਾੜੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਪਿਛਲੇ ਚਾਰ ਸਾਲਾਂ ਤੋਂ ਇਸ ਕੰਪਨੀ ’ਚ ਕੰਮ ਕਰ ਰਹੇ ਹਨ। ਵੀਰਵਾਰ ਨੂੰ ਉਸ ਦੀ ਪਤਨੀ ਡਰਿੱਲ ਮਸ਼ੀਨ ’ਤੇ ਕੰਮ ਕਰ ਰਹੀ ਸੀ, ਜਦੋਂ ਕਿ ਉਹ ਉਪਰਲੀ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ। ਕੁੱਝ ਦੇਰ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ ਦੀ ਸਾੜੀ ਮਸ਼ੀਨ ’ਚ ਫਸ ਗਈ ਹੈ, ਜਿਸ ਕਾਰਨ ਉਹ ਜ਼ਖਮੀ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਸਕੀਮ ਦਾ ਲਾਹਾ ਲੈਣ ਲਈ ਇਹ ਹਨ ਸ਼ਰਤਾਂ (ਵੀਡੀਓ)

ਉਸ ਦੀ ਪਤਨੀ ਨੂੰ ਤੁਰੰਤ ਈ. ਐੱਸ. ਆਈ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਸਬੰਧੀ ਉਦਯੋਗਿਕ ਖੇਤਰ ਵਿਚਲੀ ਪੁਲਸ ਚੌਂਕੀ ਤੋਂ ਜਾਂਚ ਅਧਿਕਾਰੀ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕਾ ਦੇ ਪਤੀ ਹਰੀ ਲਾਲ ਦਾ ਦੋਸ਼ ਹੈ ਕਿ ਉਸ ਦੀ ਪਤਨੀ ਉਰਮਿਲਾ ਕੰਪਨੀ ’ਚ ਬਤੌਰ ਹੈਲਪਰ ਕੰਮ ਕਰਦੀ ਸੀ ਪਰ ਉਸ ਦੀ ਪਤਨੀ ਕੋਲੋਂ ਡਰਿੱਲ ਮਸ਼ੀਨ ’ਤੇ ਕੰਮ ਕਰਵਾਇਆ ਜਾ ਰਿਹਾ ਸੀ। ਡਰਿੱਲ ਮਸ਼ੀਨ ’ਤੇ ਕੰਮ ਕਰਨ ਲਈ ਉਸ ਦੀ ਪਤਨੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਆਤਮਘਾਤੀ ਹਮਲੇ ਦੀ ਤਿਆਰੀ 'ਚ ਸੀ ਗੁਰਪ੍ਰੀਤ! ਜੀਦਾ ਬੰਬ ਧਮਾਕੇ ਨੂੰ ਲੈ ਕੇ SSP ਦੇ ਵੱਡੇ ਖ਼ੁਲਾਸੇ

ਇਸ ਤੋਂ ਇਲਾਵਾ ਹੋਰਨਾਂ ਕਰਮਚਾਰੀਆਂ ਨੂੰ ਵੀ ਬਿਨਾਂ ਟ੍ਰੇਨਿੰਗ ਤੋਂ ਮਸ਼ੀਨ ’ਤੇ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕੰਪਨੀ ਦੇ ਅਕਾਊਂ ਹੈੱਡ ਨੇ ਕਿਹਾ ਕਿ ਕੰਪਨੀ ’ਚ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮਸ਼ੀਨ ’ਤੇ ਕਿਸੇ ਵੀ ਔਰਤ ਨੂੰ ਚੁੰਨੀ ਸਮੇਤ ਕੰਮ ਨਹੀਂ ਕਰਨ ਦਿੱਤਾ ਜਾਂਦਾ, ਸਗੋਂ ਅੰਦਰ ਬੋਰਡ ’ਤੇ ਵੀ ਲਿਖਿਆ ਹੈ ਕਿ ਚੁੰਨੀ ਲੈ ਕੇ ਮਸ਼ੀਨ ’ਤੇ ਕੰਮ ਨਾ ਕੀਤਾ ਜਾਵੇ। ਜਦੋਂ ਉਰਮਿਲਾ ਮਸ਼ੀਨ ’ਤੇ ਕੰਮ ਕਰ ਰਹੀ ਸੀ ਤਾਂ ਉਸ ਵੱਲੋਂ ਐਪ੍ਰਨ ਪਾਇਆ ਹੋਇਆ ਸੀ। ਐਪ੍ਰਨ ਇਸ ਲਈ ਪਾਇਆ ਜਾਂਦਾ ਹੈ ਕਿ ਕੱਪੜਾ ਮਸ਼ੀਨ ’ਚ ਨਾ ਫਸੇ ਪਰ ਇਸ ਦੇ ਬਾਵਜੂਦ ਉਕਤ ਔਰਤ ਦੀ ਸਾੜੀ ਦਾ ਪੱਲਾ ਮਸ਼ੀਨ ’ਚ ਫਸ ਗਿਆ, ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਕੰਪਨੀ ਦੇ ਕਰਮਚਾਰੀਆਂ ਨੂੰ ਸਮੇਂ-ਸਮੇਂ ’ਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


 


author

Babita

Content Editor

Related News