ਮਹਿੰਦਰ ਸਿੰਘ ਕੇਪੀ ਨੇ ਦਿੱਤੀ ਜਵਾਨ ਪੁੱਤ ਦੀ ਚਿਖ਼ਾ ਨੂੰ ਅਗਨੀ, ਭੁੱਬਾਂ ਮਾਰ ਕੇ ਰੋ ਪਿਆ ਹਰ ਕੋਈ
Tuesday, Sep 16, 2025 - 12:00 PM (IST)

ਜਲੰਧਰ (ਵੈੱਬ ਡੈੱਸਕ) : ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਕਲੌਤੇ ਪੁੱਤ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਸ਼ਨੀਵਾਰ ਦੇਰ ਰਾਤ ਸੜਕ ਹਾਦਸੇ ਵਿਚ ਰਿਚੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਸ ਨੇ ਕਰੇਟਾ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੇ.ਪੀ. ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਸਨ, ਜਿਸ ਕਾਰਨ ਅੱਜ ਉਨ੍ਹਾਂ ਦੇ ਜਲੰਧਰ ਆਉਣ 'ਤੇ ਰਿਚੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਆਗੂ ਅਤੇ ਹੋਰ ਲੋਕ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਅਤੇ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਗ੍ਰਾਂਮ ਪੰਚਾਇਤਾਂ ਨੂੰ ਲੈ ਕੇ ਵੱਡੇ ਫੈਸਲਾ, ਜਾਰੀ ਹੋਏ ਨਵੇਂ ਹੁਕਮ