ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Tuesday, Sep 23, 2025 - 06:37 PM (IST)

ਜਲੰਧਰ- ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮਾਨਸੂਨ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਸਤੰਬਰ ਮਹੀਨੇ ਦੇ ਤੀਸਰੇ ਹਫਤੇ ਵੀ ਲੋਕਾਂ ਨੂੰ ਇਕ ਵਰ ਮੁੜ ਤੋਂ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਕੁਝ ਦਿਨਾਂ 'ਚ ਮਾਨਸੂਨ ਪੂਰੀ ਤਰ੍ਹਾਂ ਸੂਬੇ ਨੂੰ ਛੱਡ ਦੇਵੇਗਾ। ਇਸ ਸਾਲ ਸੂਬੇ ਅੰਦਰ 621.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੋ ਆਮ ਤੋਂ 48 ਫੀਸਦੀ ਵੱਧ ਬਰਸਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਮਾਨਸੂਨ ਦੇ ਵਾਪਸੀ ਤੋਂ ਬਾਅਦ ਹੀ ਸੂਬੇ ਵਿੱਚ ਮੌਸਮ ਸੁੱਕਾ ਰਹੇਗਾ। ਅਗਲੇ 7 ਦਿਨਾਂ ਵਿੱਚ ਕਿਸੇ ਵੀ ਸਥਾਨ ‘ਤੇ ਮੀਂਹ ਦੀ ਸੰਭਾਵਨਾ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਵੀ ਮੀਂਹ ਨਹੀਂ ਪਿਆ, ਜਿਸ ਕਾਰਨ ਮੌਸਮ ਸੁੱਕਾ ਬਣਿਆ ਹੋਇਆ ਹੈ ਅਤੇ ਤਾਪਮਾਨ 'ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ
ਦਿਨ ਦਾ ਤਾਪਮਾਨ ਆਮ ਦੇ ਨੇੜੇ ਹੈ, ਜਦਕਿ ਰਾਤਾਂ ਠੰਢੀਆਂ ਹੋਣੀ ਸ਼ੁਰੂ ਹੋ ਗਈਆਂ। ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਢ ਮਹਿਸੂਸ ਹੋਵੇਗੀ, ਜੋ ਦਸੰਬਰ-ਜਨਵਰੀ 'ਚ ਚਰਮ 'ਤੇ ਪਹੁੰਚ ਕੇ 4 ਤੋਂ 6 ਡਿਗਰੀ ਤਾਪਮਾਨ ਤੱਕ ਘਟੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਲੁਧਿਆਣਾ ਦੇ ਸਮਰਾਲਾ ਵਿੱਚ ਦਰਜ ਕੀਤਾ ਗਿਆ। ਹੋਰ ਸਥਾਨਾਂ 'ਚ ਅੰਮ੍ਰਿਤਸਰ 34.8 ਡਿਗਰੀ, ਲੁਧਿਆਣਾ 35 ਡਿਗਰੀ, ਪਟਿਆਲਾ 35.4 ਡਿਗਰੀ, ਪਠਾਨਕੋਟ 34.7 ਡਿਗਰੀ ਅਤੇ ਬਠਿੰਡਾ 36.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8