ਏਅਰ ਇੰਡੀਆ ਨੂੰ ਰਾਹਤ, ਹੈਦਰਾਬਾਦ, ਰਾਏਪੁਰ ''ਚ ਨਹੀਂ ਰੁਕੇਗੀ ਤੇਲ ਸਪਲਾਈ

09/06/2019 9:24:04 PM

ਮੁੰਬਈ— ਨਕਦੀ ਸੰਕਟ ਤੋਂ ਜੂਝ ਰਹੀ ਏਅਰ ਇੰਡੀਆ ਲਈ ਸ਼ੁੱਕਰਵਾਰ ਨੂੰ ਵੱਡੀ ਰਾਹਤ ਲੈ ਕੇ ਆਇਆ। ਤੇਲ ਕੰਪਨੀਆਂ ਨੇ ਹੈਦਰਾਬਾਦ ਤੇ ਰਾਏਪੁਰ 'ਚ ਏਅਰ ਇੰਡੀਆ ਨੂੰ ਤੇਲ ਸਪਲਾਈ 'ਤੇ ਰੋਕ ਲਗਾਉਣਦੇ ਫੈਸਲੇ ਨੂੰ ਟਾਲ ਦਿੱਤਾ। ਤੇਲ ਬਕਾਇਆ ਦਾ ਭੁਗਤਾਨ ਨਹੀਂ ਹੋਣ ਨੂੰ ਲੈ ਕੇ ਏਅਰ ਇੰਡੀਆ ਨੂੰ ਪਹਿਲਾਂ ਹੀ ਛੇ ਹਵਾਈ ਅੱਡਿਆਂ 'ਤੇ ਤੇਲ ਸਪਲਾਈ ਰੋਕ ਦਿੱਤੀ ਗਈ ਹੈ। ਪਿਛਲੇ ਮਹੀਨੇ 22 ਅਗਸਤ ਨੂੰ ਇੰਡੀਅਨ ਆਇਲ ਦੀ ਅਗਵਾਈ 'ਚ ਤੇਲ ਕੰਪਨੀਆਂ ਨੇ ਪੁਣੇ, ਵਿਖਾਪਟਨਮ, ਕੋਚਿਨ, ਪਟਨਾ, ਰਾਂਚੀ ਤੇ ਮੋਹਾਲੀ 'ਚ ਏਅਰ ਇੰਡੀਆ ਨੂੰ ਜਹਾਜ਼ ਤੇਲ ਮੁਹੱਈਆ ਕਰਵਾਉਣ 'ਤੇ ਰੋਕ ਲਗਾ ਦਿੱਤੀ ਸੀ। ਇਸ ਕਾਰਨ ਇੰਡੀਆ 'ਤੇ ਕਰੀਬ 4500 ਕਰੋੜ ਰੁਪਏ ਤੋਂ ਜ਼ਿਆਦਾ ਦਾ ਤੇਲ ਦਾ ਬਕਾਇਆ ਹੋਣਾ ਹੈ।
ਏਅਰ ਇੰਡੀਆ ਦੇ ਬੁਲਾਰਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, 'ਇਨ੍ਹਾਂ ਛੇ ਹਵਾਈ ਅੱਡਿਆਂ 'ਤੇ ਤੇਲ ਸਪਲਾਈ ਤੇ ਰੋਕ ਬਰਕਰਾਰ ਰਹੇਗੀ। ਜਦਕਿ ਹੋਰ ਹਵਾਈ ਅੱਡਿਆਂ 'ਤੇ ਇਹ ਪਹਿਲਾਂ ਵਾਂਗ ਹੀ ਮੌਜੂਦ ਰਹੇਗੀ।' ਏਅਰ ਇੰਡੀਆ ਅਪ੍ਰੈਲ ਤੋਂ ਨਕਦ ਭੁਗਤਾਨ ਨੂੰ ਅਪਣਾਏ ਹੋਏ ਹੈ ਅਤੇ ਹਰ ਰੋਜ਼ ਤੇਲ ਦਾ 18 ਕਰੋੜ ਰੁਪਏ ਬਿੱਲ ਭੁਗਤਾਨ ਕਰ ਰਹੀ ਹੈ।


Inder Prajapati

Content Editor

Related News