ਬਿਜਲੀ ਦੀ ਕਟੌਤੀ ਖਿਲਾਫ ਸ਼ੌਪੀਆਂ ਬੰਦ

Tuesday, Nov 21, 2017 - 12:27 PM (IST)

ਬਿਜਲੀ ਦੀ ਕਟੌਤੀ ਖਿਲਾਫ ਸ਼ੌਪੀਆਂ ਬੰਦ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੌਪੀਆਂ ਕਸਬੇ 'ਚ ਬਿਜਲੀ ਵਿਭਾਗ ਅਤੇ ਸਰਕਾਰ ਖਿਲਾਫ ਨਾਰਾਜ਼ਗੀ ਪ੍ਰਗਟ ਕਰਨ ਲਈ ਮੰਗਲਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਕਸ਼ਮੀਰ 'ਚ ਅਘੋਸ਼ਿਤ ਬਿਜਲੀ ਦੀ ਕਟੌਤੀ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਸਰਦੀ 'ਚ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹ ਹੀ ਨਹੀਂ ਸਗੋਂ ਕਈ ਸਥਾਨਾਂ 'ਤੇ ਲੋਕਾਂ ਨੇ ਰੋਡ ਬੰਦ ਕੀਤੇ ਅਤੇ ਦੁਕਾਨਾਂ ਵੀ ਬੰਦ ਰੱਖੀਆਂ। ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਦੋਂ ਤੋਂ ਸ਼੍ਰੀਨਗਰ ਤੋਂ ਦਰਬਾਰ ਮੂਵ ਹੋ ਕੇ ਜੰਮੂ ਗਿਆ ਹੈ ਉਦੋਂ ਤੋਂ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਬਿਜਲੀ ਵਿਭਾਗ ਨੇ ਕਸ਼ਮੀਰ ਦੇ ਮੀਟਰਯੁਕਤ ਖੇਤਰਾਂ 'ਚ ਤਿੰਨ ਵਾਰ ਲਈ ਇਕ-ਇਕ ਘੰਟੇ ਕੱਟ ਕਰਨ ਨੂੰ ਕਿਹਾ ਜਦਕਿ ਜਿਨ੍ਹਾਂ ਖੇਤਰਾਂ 'ਚ ਮੀਟਰ ਨਹੀਂ ਲਗਾਏ ਗਏ, ਉਥੋਂ ਤੋਂ ਦਿਨ 'ਚ ਤਿੰਨ ਵਾਰ ਦੋ-ਦੋ ਘੰਟੇ ਦਾ ਕੱਟ ਲਗਾਉਣ ਦਾ ਨਿਰਦੇਸ਼ ਦਿੱਤਾ। ਇਸ ਨਾਲ ਲੋਕਾਂ 'ਚ ਬਹੁਤ ਗੁੱਸਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਅਘੋਸ਼ਿਤ ਕਟੌਤੀ ਵੀ ਕਰ ਰਿਹਾ ਹੈ।


Related News