ਓਡਿਸ਼ਾ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਪਲਟਾਉਣ ਦੀ ਸਾਜ਼ਿਸ਼ ਨਾਕਾਮ
Wednesday, Nov 13, 2024 - 01:04 AM (IST)
ਰਾਏਪੁਰ, (ਯੂ. ਐੱਨ. ਆਈ.)- ਵਿਸ਼ਾਖਾਪਟਨਮ ਤੋਂ ਦੁਰਗ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਓਡਿਸ਼ਾ ਦੇ ਨੁਆਪਾੜਾ ਰੋਡ ’ਤੇ ਪਲਟਾਉਣ ਦੀ ਸਾਜ਼ਿਸ਼ ਰਚੀ ਗਈ। ਵੰਦੇ ਭਾਰਤ ਐਕਸਪ੍ਰੈੱਸ ਸੋਮਵਾਰ ਰਾਤ ਕਰੀਬ 10 ਵਜੇ ਦੁਰਗ ਜਾ ਰਹੀ ਸੀ। ਇਸ ਦੌਰਾਨ ਟਰੇਨ ਦੇ ਲੋਕੋ ਪਾਇਲਟ ਨੇ ਰੇਲਵੇ ਟ੍ਰੈਕ ’ਤੇ ਇਕ ਵੱਡਾ ਪੱਥਰ ਦੇਖਿਆ ਅਤੇ ਰੇਲਵੇ ਲੈਵਲ ਕਰਾਸਿੰਗ ਫਾਟਕ ਤੋਂ ਕਰੀਬ 100 ਮੀਟਰ ਪਹਿਲਾਂ ਟਰੇਨ ਨੂੰ ਰੋਕ ਲਿਆ।
ਟਰੇਨ ਨੂੰ ਰੋਕਣ ਤੋਂ ਬਾਅਦ ਲੋਕੋ ਪਾਇਲਟ ਨੇ ਸਟੇਸ਼ਨ ਮਾਸਟਰ ਨੂੰ ਇਸ ਦੀ ਸੂਚਨਾ ਦਿੱਤੀ। ਰੇਲਵੇ ਕਰਮਚਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਟ੍ਰੈਕ ਤੋਂ ਪੱਥਰ ਹਟਾਇਆ, ਜਿਸ ਤੋਂ ਬਾਅਦ ਲੱਗਭਗ ਇਕ ਘੰਟੇ ਬਾਅਦ ਰੇਲਗੱਡੀ ਦੀ ਆਵਾਜਾਈ ਆਮ ਵਾਂਗ ਹੋ ਗਈ। ਨੁਆਪਾੜਾ ਥਾਣੇ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਟਰੈਕ ’ਤੇ ਪੱਥਰ ਕਿਸ ਨੇ ਰੱਖਿਆ ਸੀ।