ਭਾਰਤ ਦੀ ਜਿੱਤ ਲਈ ਅੰਮ੍ਰਿਤਸਰ ‘ਚ ਹਨੁਮਾਨ ਭਗਤਾਂ ਵੱਲੋਂ ਕੀਤੀ ਗਈ ਅਰਦਾਸ
Sunday, Mar 08, 2026 - 05:11 PM (IST)
ਅੰਮ੍ਰਿਤਸਰ (ਅਕਸ਼ੈ) : ਭਾਰਤ ਦੇ ਫਾਈਨਲ ਮੈਚ ਨੂੰ ਲੈ ਕੇ ਦੇਸ਼ ਭਰ ਵਿੱਚ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਹਿਤ ਗੁਰੂ ਨਗਰ ਅੰਮ੍ਰਿਤਸਰ ਵਿੱਚ ਹਨੁਮਾਨ ਭਗਤਾਂ ਵੱਲੋਂ ਭਾਰਤੀ ਟੀਮ ਦੀ ਜਿੱਤ ਲਈ ਕੀਰਤਨ ਅਤੇ ਅਰਦਾਸ ਕਰਵਾਈ ਗਈ ਕਿ ਇਸ ਵਾਰ ਇਤਿਹਾਸਕ ਜਿੱਤ ਭਾਰਤ ਦੀ ਝੋਲੀ ਵਿੱਚ ਪਵੇ ਅਤੇ ਭਾਰਤੀ ਟੀਮ ਦੇਸ਼ ਦਾ ਨਾਮ ਰੌਸ਼ਨ ਕਰੇ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ 'ਆਪ' ਦੇ ਸਰਪੰਚ ਦੀ ਮੌਤ
ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤਾਂ ਨੇ ਇਕੱਠੇ ਹੋ ਕੇ ਭਗਵਾਨ ਅੱਗੇ ਅਰਦਾਸਾਂ ਕੀਤੀਆਂ ਅਤੇ ਭਾਰਤ ਦੀ ਜਿੱਤ ਲਈ ਪ੍ਰਾਰਥਨਾ ਕੀਤੀ। ਸਮਾਗਮ ਦੌਰਾਨ ਵਿਨੈ, ਰਾਕੇਸ਼ ਸ਼ਰਮਾ ਰਿੰਕੂ, ਪਵਨ ਸ਼ਰਮਾ, ਅਦਿੱਤਯ ਸ਼ਰਮਾ, ਅਮਨ ਸ਼ਰਮਾ, ਸੌਰਵ ਸ਼ਰਮਾ, ਸੁਰੇਸ਼, ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਮਨੀ ਸਮੇਤ ਹੋਰ ਕਈ ਸੰਗਤਾਂ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ: ਭੈਣ-ਭਰਾ ਨੇ ਰਾਤ ਨੂੰ ਖਾਧੀ ਸੀ ਚਾਪ! ਸਵੇਰੇ ਹੋ ਗਈ ਦੋਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
