3 ਸਾਲਾਂ ਤੋਂ ਪਖਾਨੇ ’ਚ ਰਹਿਣ ਨੂੰ ਮਜ਼ਬੂਰ ਹੈ ਇਹ 72 ਸਾਲਾ ਆਦਿਵਾਸੀ ਔਰਤ

Tuesday, Dec 10, 2019 - 10:08 AM (IST)

3 ਸਾਲਾਂ ਤੋਂ ਪਖਾਨੇ ’ਚ ਰਹਿਣ ਨੂੰ ਮਜ਼ਬੂਰ ਹੈ ਇਹ 72 ਸਾਲਾ ਆਦਿਵਾਸੀ ਔਰਤ

ਮਊਰਭੰਜ (ਓਡੀਸ਼ਾ)— ਓਡੀਸ਼ਾ ਦੇ ਮਊਰਭੰਜ ਜ਼ਿਲੇ 'ਚ ਇਕ 72 ਸਾਲਾ ਔਰਤ ਪਿਛਲੇ 3 ਸਾਲਾਂ ਤੋਂ ਟਾਇਲਟ 'ਚ ਰਹਿਣ ਨੂੰ ਮਜ਼ਬੂਰ ਹੈ। ਔਰਤ ਨੂੰ ਰਾਜ ਸਰਕਾਰ ਵਲੋਂ ਰਿਹਾਇਸ਼ ਨਾ ਪ੍ਰਾਪਤ ਹੋਣ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਜ਼ਿੰਦਗੀ ਬਿਤਾਉਣੀ ਪੈ ਰਹੀ ਹੈ। ਦਰੋਪਦੀ ਬਹੇਰਾ ਨਾਂ ਦੀ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ, ਜਿਨ੍ਹਾਂ 'ਚ ਉਨ੍ਹਾਂ ਦਾ ਪੋਤਾ ਅਤੇ ਬੇਟੀ ਵੀ ਹੈ, ਉਨ੍ਹਾਂ ਸਾਰਿਆਂ ਨੂੰ ਬਾਹਰ ਖੁੱਲ੍ਹੇ 'ਚ ਸੌਣਾ ਪੈਂਦਾ ਹੈ। ਹਾਲਾਂਕਿ ਦਰੋਪਦੀ ਟਾਇਲਟ 'ਚ ਹੀ ਖਾਣਾ ਪਕਾਉਂਦੀ ਹੈ ਅਤੇ ਉੱਥੇ ਸੌਂ ਵੀ ਜਾਂਦੀ ਹੈ। ਇਹ ਟਾਇਲਟ ਕਨਿਕਾ ਪਿੰਡ ਦੇ ਪ੍ਰਸ਼ਾਸਨ ਵਲੋਂ ਬਣਵਾਇਆ ਗਿਆ ਸੀ।

PunjabKesariਸਾਨੂੰ ਘਰ ਦਾ ਇੰਤਜ਼ਾਰ ਹੈ
ਦਰੋਪਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪਰੇਸ਼ਾਨੀਆਂ ਨੂੰ ਸੰਬੰਧਤ ਵਿਭਾਗਾਂ ਦੇ ਸਾਹਮਣੇ ਵੀ ਚੁੱਕਿਆ ਸੀ। ਇਸ ਤੋਂ ਬਾਅਦ ਵਿਭਾਗਾਂ ਵਲੋਂ ਉਨ੍ਹਾਂ ਨੂੰ ਘਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ। ਉਹ ਕਹਿੰਦੀ ਹੈ,''ਸਾਨੂੰ ਹਾਲੇ ਤੱਕ ਆਪਣੇ ਘਰ ਮਿਲਣ ਦਾ ਇੰਤਜ਼ਾਰ ਹੈ।

PunjabKesariਸਰਪੰਚ ਨੇ ਕਿਹਾ ਕਿ ਮੇਰੀ ਹੈਸੀਅਤ ਨਹੀਂ ਘਰ ਬਣਵਾ ਕੇ ਦੇਣ ਦੀ
ਪਿੰਡ ਦੇ ਸਰਪੰਚ ਬੁਧੂਰਾਮ ਪੁਤੀ ਕਹਿੰਦੇ ਹਨ,''ਮੇਰੀ ਇੰਨੀ ਹੈਸੀਅਤ ਨਹੀਂ ਹੈ ਕਿ ਉਨ੍ਹਾਂ ਲਈ ਇਕ ਘਰ ਬਣਾ ਦੇਵਾਂ। ਜਦੋਂ ਯੋਜਨਾ ਦੇ ਅਧੀਨ ਵਾਧੂ ਘਰ ਬਣਾਉਣ ਦਾ ਆਦੇਸ਼ ਆਏਗਾ ਤਾਂ ਯਕੀਨੀ ਤੌਰ 'ਤੇ ਮੈਂ ਉਨ੍ਹਾਂ ਨੂੰ ਘਰ ਮੁਹੱਈਆ ਕਰਵਾਵਾਂਗਾ।'' ਮਨੁੱਖੀ ਅਧਿਕਾਰੀ ਮਾਮਲਿਆਂ ਦੇ ਵਕੀਲ ਸੱਤਿਆ ਮੋਹੰਤੀ ਨੇ ਇਸ ਘਟਨਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੇ ਕੇਂਦਰ ਤੇ ਓਡੀਸ਼ਾ ਸਰਕਾਰ ਤੋਂ ਇਸ ਮਾਮਲੇ ਨੂੰ ਦੇਖਣ ਦੀ ਅਪੀਲ ਵੀ ਕੀਤੀ।

PunjabKesari


author

DIsha

Content Editor

Related News