ਤੀਜਾ ਵਿਆਹ ਕਰਨ ਜਾ ਰਿਹਾ ਸੀ ਪਤੀ, ਇੰਝ ਖੁੱਲ੍ਹੀ ਪੋਲ

Friday, Mar 13, 2020 - 10:24 AM (IST)

ਤੀਜਾ ਵਿਆਹ ਕਰਨ ਜਾ ਰਿਹਾ ਸੀ ਪਤੀ, ਇੰਝ ਖੁੱਲ੍ਹੀ ਪੋਲ

ਭੁਵਨੇਸ਼ਵਰ— ਓਡੀਸ਼ਾ 'ਚ ਤੀਜਾ ਵਿਆਹ ਕਰਨ ਜਾ ਰਹੇ ਇਕ ਨੌਜਵਾਨ ਨੂੰ ਪੁਲਸ ਨੇ ਵਿਆਹ ਦੇ ਮੰਡਪ ਤੋਂ ਹੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਨੌਜਵਾਨ ਨੇ ਦੂਜਾ ਵਿਆਹ ਕੀਤਾ ਸੀ। ਇਹ ਨੌਜਵਾਨ ਦੂਜੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਦਾ ਸੀ ਅਤੇ ਇਸ ਨੂੰ ਲੈ ਕੇ ਪਤਨੀ ਨੇ ਉਸ ਵਿਰੁੱਧ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ। ਇਸ ਵਿਚ ਇਸ ਨੌਜਵਾਨ ਨੇ ਤੀਜਾ ਵਿਆਹ ਕਰਨ ਦਾ ਵੀ ਮਨ ਬਣਾਇਆ। ਨੌਜਵਾਨ ਦਾ ਤੀਜਾ ਵਿਆਹ ਵੀ ਤੈਅ ਹੋ ਗਿਆ ਅਤੇ ਲਾੜਾ ਬਣ ਕੇ ਵਿਆਹ ਕਰਨ ਲਈ ਨੌਜਵਾਨ ਮੰਡਪ 'ਚ ਪਹੁੰਚ ਗਿਆ। ਜਿਵੇਂ ਹੀ ਪਤੀ ਦੇ ਵਿਆਹ ਦੀ ਸੂਚਨਾ ਦੂਜੀ ਪਤਨੀ ਨੂੰ ਮਿਲੀ, ਉਹ ਆਪਣੇ ਪਰਿਵਾਰ ਨਾਲ ਥਾਣੇ ਪਹੁੰਚ ਗਈ। ਇਸ ਤੋਂ ਬਾਅਦ ਪੁਲਸ ਨੇ ਲਾੜੇ ਨੂੰ ਵਿਆਹ ਦੇ ਮੰਡਪ 'ਚੋਂ ਹੀ ਚੁੱਕ ਲਿਆ।

ਇਹ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਜ਼ਿਲੇ ਦੇ ਬੋਲਗੜ੍ਹ ਥਾਣਾ ਅਧੀਨ ਸ਼ਿਵ ਪ੍ਰਸਾਦ ਮੰਗਰਾਜ ਨਾਮੀ ਇਕ ਨੌਜਵਾਨ ਨੇ ਪਹਿਲਾਂ ਹੀ 2 ਵਿਆਹ ਕੀਤੇ ਹੋਏ ਸਨ। ਪਹਿਲੀ ਪਤਨੀ ਦੇ ਦਿਹਾਂਤ ਤੋਂ ਬਾਅਦ ਡੇਢ ਸਾਲ ਪਹਿਲਾਂ ਹੀ ਉਸ ਨੇ ਦੂਜਾ ਵਿਆਹ ਕੀਤਾ ਸੀ। ਦੂਜੀ ਪਤਨੀ ਨੇ ਮੰਗਰਾਜ ਵਿਰੁੱਧ ਬੋਲਗੜ੍ਹ ਥਾਣੇ 'ਚ ਦਾਜ ਲਈ ਤੰਗ ਕਰਨ ਦਾ ਦੋਸ਼ ਲਗਾਇਆ ਸੀ। ਇਸ ਵਿਚ ਮੰਗਰਾਜ ਨੇ ਬਿਨਾਂ ਕਿਸੇ ਨੂੰ ਦੱਸੇ ਫਤਿਹਗੜ੍ਹ ਇਲਾਕੇ ਦੀ ਇਕ ਕੁੜੀ ਨਾਲ ਤੀਜਾ ਵਿਆਹ ਕਰਨ ਦਾ ਫੈਸਲਾ ਲਿਆ। ਉਹ ਆਪਣੀ ਇਸ ਯੋਜਨਾ 'ਚ ਸਫ਼ਲ ਵੀ ਹੋ ਗਿਆ ਸੀ ਪਰ ਉਦੋਂ ਤੱਕ ਇਸ ਦੀ ਭਣਕ ਉਸ ਦੀ ਦੂਜੀ ਪਤਨੀ ਨੂੰ ਲੱਗ ਗਈ। ਇਸ ਤੋਂ ਬਾਅਦ ਮੰਗਰਾਜ ਦੀ ਦੂਜੀ ਪਤਨੀ ਦੀ ਮਾਂ ਨੇ ਥਾਣੇ 'ਚ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਧਲਾਪਥਰ ਪੁਲਸ ਚੌਕੀ ਦੀ ਟੀਮ ਵਿਆਹ ਵਾਲੀ ਜਗ੍ਹਾ ਪਹੁੰਚੀ ਅਤੇ ਮੰਗਰਾਜ ਨੂੰ ਹਿਰਾਸਤ 'ਚ ਲੈ ਲਿਆ ਹੈ।


author

DIsha

Content Editor

Related News