ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨੇ ਸਾਬਕਾ ਪੀ.ਐੱਮ .ਵਾਜਪਈ ਨੂੰ ਦਿੱਤੀ ਸ਼ਰਧਾਂਜਲੀ

08/17/2018 3:43:37 PM

ਨੈਸ਼ਨਲ ਡੈਸਕ— ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਦੇ ਦਿਹਾਂਤ 'ਤੇ ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਗਣੇਸ਼ੀ ਲਾਲ ਨੇ ਸਵਰਗੀ ਪ੍ਰਧਾਨਮੰਤਰੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਕਿਹਾ ਕਿ ਵਾਜਪਈ ਜੀ ਦੇ ਜਾਣ ਨਾਲ ਇਕ ਯੁਗ ਦਾ ਅੰਤ ਹੋ ਗਿਆ ਹੈ। ਦੇਸ਼ ਦੀ ਪ੍ਰਗਤੀ 'ਚ ਉਨ੍ਹਾਂ ਦੇ ਯੋਗਦਾਨ ਨੂੰ ਲੈ ਕੇ ਜਨਤਾ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖੇਗੀ।

ਰਾਜਪਾਲ ਨੇ ਰਿਹਾ ਕਿ ਹਰਿਆਣਾ ਨਾਲ ਵਾਜਪਈ ਜੀ ਦਾ ਖਾਸ ਲਗਾਅ ਸੀ। ਉਹ ਤਿੰਨ ਤੋਂ ਚਾਰ ਵਾਰ ਹਰਿਆਣੇ ਵੀ ਆਏ ਸੀ । ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ 1991 'ਚ ਸਿਰਸਾ ਤੋਂ ਚੋਣ ਲੜ ਰਹੇ ਸੀ ਉਦੋਂ ਵਾਜਪਈ ਚੋਣ ਪ੍ਰਚਾਰ ਲਈ ਸਿਰਸਾ ਆਏ ਸੀ। ਗਣੇਸ਼ੀ ਲਾਲ ਨੇ ਕਿਹਾ ਕਿ ਉਹ ਦਿੱਲੀ 'ਚ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਜਾਣਗੇ ਅਤੇ ਸਵਰਗੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਗੇ।

ਭਾਰਤ ਰਤਨ ਨਾਲ ਨਿਵਾਜੇ ਗਏ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਜੀ ਦਾ ਜਨਮ 1924 'ਚ ਹੋਇਆ ਸੀ ਅਤੇ 16 ਅਗਸਤ 2018 ਮਤਲਬ ਕੱਲ ਉਨ੍ਹਾਂ ਨੇ ਆਖਰੀ ਸਾਹ ਲਿਆ। ਵਾਜਪਈ ਦਾ ਅੱਜ ਦਿੱਲੀ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਜਪਾ ਦੇ ਦਫਤਰ 'ਚ ਚਾਰ ਘੰਟੇ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਵਾਜਪਈ ਦੇ ਦਿਹਾਂਤ ਨੂੰ ਲੈ ਕੇ ਸੱਤ ਦਿਨ ਦਾ ਰਾਜ ਸੋਗ ਦਾ ਐਲਾਨ ਕੀਤਾ ਗਿਆ ਹੈ।


Related News