ਬਦਮਾਸ਼ਾਂ ਨੇ ਕਾਰੋਬਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ, 20 ਲੱਖ ਲੁੱਟ ਕੇ ਹੋਏ ਫਰਾਰ

Wednesday, May 25, 2022 - 11:56 AM (IST)

ਬਦਮਾਸ਼ਾਂ ਨੇ ਕਾਰੋਬਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ, 20 ਲੱਖ ਲੁੱਟ ਕੇ ਹੋਏ ਫਰਾਰ

ਭੁਵਨੇਸ਼ਵਰ– ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਾਏਰੰਗਪੁਰ ਦੇ ਹੱਟਾਬਾਦਪਾੜਾ ’ਚ ਪਸ਼ੂ ਬਜ਼ਾਰ ਨੇੜੇ ਹਥਿਆਰਬੰਦ ਬਦਮਾਸ਼ਾਂ ਨੇ ਬੁੱਧਵਾਰ ਸਵੇਰੇ ਪੱਛਮੀ ਬੰਗਾਲ ਦੇ ਇਕ ਪਸ਼ੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ 20 ਲੱਖ ਰੁਪਏ ਲੁੱਟ ਲਏ। ਪੁਲਸ ਨੇ ਕਿਹਾ ਕਿ ਪੱਛਮੀ ਬੰਗਾਲ ਦੇ 6 ਪਸ਼ੂ ਕਾਰੋਬਾਰੀ ਬੁੱਧਵਾਰ ਸਵੇਰੇ ਰਾਏਰੰਗਪੁਰ ਦੇ ਹੱਟਾਬਾਦਾਪਾੜਾ ਪਸ਼ੂ ਬਜ਼ਾਰ ਪਹੁੰਚੇ ਸਨ। ਉਨ੍ਹਾਂ ’ਚੋਂ ਇਕ ਦੇ ਕੋਲ 20 ਲੱਖ ਰੁਪਏ ਸਨ। 

ਬਦਮਾਸ਼ਾਂ ਨੇ ਨਕਦੀ ਲੈ ਕੇ ਜਾ ਰਹੇ ਇਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ’ਤੇ ਗੋਲੀ ਚਲਾਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਬਦਮਾਸ਼ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕਿਹਾ ਕਿ ਮ੍ਰਿਤਕ ਕਾਰੋਬਾਰੀ ਦੀ ਪਛਾਣ ਪੱਛਮੀ ਬੰਗਾਲ ਦੇ ਝਾਰਗ੍ਰਾਮ ਇਲਾਕੇ ਦੇ ਵਾਸੀ ਸ਼ੇਖ ਜਮਸ਼ੇਦ ਅਲੀ ਦੇ ਰੂਪ ’ਚ ਹੋਈ ਹੈ। ਸੀਨੀਅਰ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਅਪਰਾਧੀਆਂ ਨੂੰ ਫੜਨ ਲਈ ਨਾਕਾਬੰਦੀ ਕਰ ਦਿੱਤੀ ਹੈ।


author

Tanu

Content Editor

Related News