ਓ.ਬੀ.ਸੀ. ਘਪਲਾ : ਫਰਜ਼ੀਵਾੜਾ ਕਰਕੇ ਲਿਆ 389 ਕਰੋੜ ਦਾ ਲੋਨ

Sunday, Feb 25, 2018 - 04:33 PM (IST)

ਗੁੜਗਾਓਂ — ਪੀ.ਐੱਨ.ਬੀ. ਦੇ ਘਪਲੇ ਪਿੱਛੋਂ ਇਸ ਤਰ੍ਹਾਂ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮੇਂ ਦੇ ਨਾਲ-ਨਾਲ ਬੈਂਕਾਂ ਨੇ ਅਜਿਹੇ ਕਾਰੋਬਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੀ ਸੂਚੀ ਵਿਚ ਇਕ ਹੋਰ ਮਾਮਲਾ ਜੁੜ ਗਿਆ ਹੈ। ਬੈਂਕ ਨਾਲ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਓਰੀਐਂਟਲ ਬੈਂਕ ਆਫ ਕਾਮਰਸ ਤੋਂ 389 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਲੋਨ ਲਿਆ ਗਿਆ। ਪੀ.ਐੱਨ.ਬੀ. ਘਪਲੇ ਦੀ ਤਰ੍ਹਾਂ ਇਸ ਕੇਸ ਵਿਚ ਵੀ ਹੀਰਾ ਵਪਾਰੀ ਨਿਰਯਾਤ ਕੰਪਨੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਦਿੱਲੀ ਦਾ ਹੀ ਹੈ। ਬੈਂਕ ਦੇ ਏ.ਜੀ.ਐੱਮ. ਰੈਂਕ ਦੇ ਅਧਿਕਾਰੀ ਨੇ ਇਸ ਮਾਮਲੇ ਦੀ ਲਿਖਤ ਤੌਰ 'ਤੇ ਸ਼ਿਕਾਇਤ  ਦਿੱਤੀ ਸੀ। ਸੀ.ਬੀ.ਆਈ. ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਬੈਂਕ ਦੇ ਅਧਿਕਾਰੀ ਨੇ ਪਿਛਲੇ ਸਾਲ 16 ਅਸਗਤ ਨੂੰ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਸੀ। ਘਪਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀ.ਬੀ.ਆਈ. ਨੇ ਦਿੱਲੀ ਦੇ ਜਿਊਲਰ ਸਮੇਤ ਕਈ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ। ਇਸ ਮਾਮਲੇ 'ਚ ਸਾਲ 2007 'ਚ ਫਰਜ਼ੀਵਾੜਾ ਕਰਕੇ ਲੋਨ ਲੈਣ ਦਾ ਦੋਸ਼ ਲਗਾਇਆ ਗਿਆ।
ਅਧਿਕਾਰੀਆਂ ਅਨੁਸਾਰ ਬੈਂਕ ਨੂੰ ਪੈਸੇ ਨਾ ਵਾਪਸ ਕਰਨ ਅਤੇ ਲਾਪਰਵਾਈ ਦਿਖਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਓਰੀÂੈਂਟਲ ਬੈਂਕ ਆਫ ਕਾੱਮਰਸ ਨੇ 31 ਮਾਰਚ 2014 ਨੂੰ ਕੰਪਨੀ ਨੂੰ ਐੱਨ.ਪੀ.ਏ. ਸੂਚੀ ਵਿਚ ਪਾ ਦਿੱਤਾ ਸੀ। ਇਸ ਦੇ ਬਾਵਜੂਦ ਇਸ ਕੰਪਨੀ ਨੂੰ ਕਰੋੜਾਂ ਦਾ ਲੋਨ ਮਿਲਦਾ ਰਿਹਾ।
ਫਰਜ਼ੀਵਾੜੇ ਕਰਨ ਵਾਲੀ ਕੰਪਨੀ ਦਿੱਲੀ ਦੀ ਮੇਸਰਜ਼ ਦਵਾਰਿਕਾ ਦਾਸ ਸੇਠ ਇੰਟਰਨੈਸ਼ਨਲ ਪ੍ਰਾਈਵੇਟ ਲਿਮੀਟੇਡ ਅਤੇ ਦਵਾਰਕਾ ਦਾਸ ਸੇਠ ਸੇਜ਼ ਇਨਕਾਰਪੋਰੇਸ਼ਨ ਨਾਮ ਨਾਲ ਹੈ ਜੋ ਕਿ ਦਿੱਲੀ ਦੇ ਕਰੋਲ ਬਾਗ ਦੀ ਹੈ। ਇਸ ਫਰਜ਼ੀਵਾੜੇ 'ਚ ਕੰਪਨੀ ਦੇ ਮਾਲਕ ਸੱਭਿਆ ਸੇਠ ਅਤੇ ਰਿਤਾ ਸੇਠ ਤੋਂ ਇਲਾਵਾ ਕ੍ਰਿਸ਼ਣ ਕੁਮਾਰ ਸਿੰਘ, ਰਵੀ ਕੁਮਾਰ ਸਿੰਘ ਸਮੇਤ ਕਈ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਮਾਮਲਾ ਦਿੱਲੀ 'ਚ ਦਰਜ ਹੋਇਆ ਹੈ ਕਿਉਂਕਿ ਦਿੱਲੀ ਓ.ਬੀ.ਸੀ. ਬੈਂਕ ਦੀ ਸ਼ਾਖਾ ਤੋਂ ਹੀ ਲੋਨ ਲਿਆ ਗਿਆ ਸੀ। ਓ.ਬੀ.ਸੀ. ਬੈਂਕ ਦਾ ਹੈੱਡ ਆਫਿਸ ਗੁਰੂਗਰਾਮ ਦੇ ਸੈਕਟਰ 32 ਵਿਚ ਹੈ ਅਤੇ ਇਸ ਇਲਾਕੇ ਵਿਚੋਂ ਹੀ ਏ.ਜੀ.ਐੱਮ. ਰੈਂਕ ਦੇ ਅਧਿਕਾਰੀ ਨੇ ਸੀ.ਬੀ.ਆਈ. ਨੂੰ ਸਿੱਧਾ ਸ਼ਿਕਾਇਤ ਦਿੱਤੀ ਹੈ ਜਿਸ ਤੋਂ ਬਾਅਦ ਗੁਰੂਗਰਾਮ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜਿਹੜੇ ਇਸ ਕੇਸ ਵਿਚ ਦੋਸ਼ੀ ਹਨ ਉਹ ਸਾਰੇ ਪੁਰਾਣੀ ਦਿੱਲੀ ਅਤੇ ਕਰੋਲ ਬਾਗ ਦੇ ਹੀਰਾ ਨਿਰਯਾਤ ਵਪਾਰੀ ਹਨ।

 


Related News