ਨੁਸਰਤ ਜਹਾਂ ਨੂੰ ਆਪਣਾ ਨਾਂ ਤੇ ਧਰਮ ਬਦਲ ਲੈਣਾ ਚਾਹੀਦੈ : ਮੁਫਤੀ ਅਸਦ

Tuesday, Oct 08, 2019 - 12:56 AM (IST)

ਨੁਸਰਤ ਜਹਾਂ ਨੂੰ ਆਪਣਾ ਨਾਂ ਤੇ ਧਰਮ ਬਦਲ ਲੈਣਾ ਚਾਹੀਦੈ : ਮੁਫਤੀ ਅਸਦ

ਕੋਲਕਾਤਾ— ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਦੀ ਮੈਂਬਰ ਨੁਸਰਤ ਜਹਾਂ ਵਲੋਂ ਦੁਰਗਾ ਪੂਜਾ ਉਤਸਵ ਵਿਚ ਸ਼ਾਮਲ ਹੋਣ ਦੀ ਇਕ ਮੁਸਲਿਮ ਧਰਮ ਗੁਰੂ ਨੇ ਆਲੋਚਨਾ ਕੀਤੀ ਹੈ।

ਦਾਰੂਲ-ਉਲੂਮ ਦੇਵਬੰਦ ਨਾਲ ਜੁੜੇ ਮੁਫਤੀ ਅਸਦ ਕਾਸਮੀ ਨੇ ਵੱਖ-ਵੱਖ ਨਿਊਜ਼ ਚੈਨਲਾਂ ਨਾਲ ਗੱਲਬਾਤ ਕਰਦਿਆਂ ਸੋਮਵਾਰ ਕਿਹਾ ਕਿ ਨੁਸਰਤ ਜਹਾਂ ਨੂੰ ਆਪਣਾ ਨਾਂ ਅਤੇ ਧਰਮ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਕੰਮਾਂ ਨਾਲ ਇਸਲਾਮ ਅਤੇ ਮੁਸਲਮਾਨਾਂ ਨੂੰ ਬਦਨਾਮ ਕਰ ਰਹੀ ਹੈ। ਉਹ ਹਿੰਦੂ ਪ੍ਰਤੀਕਾਂ, ਜਿਨ੍ਹਾਂ ਵਿਚ ਮੰਗਲਸੂਤਰ ਅਤੇ ਸਿੰਧੂਰ ਸ਼ਾਮਲ ਹਨ, ਦੀ ਵਰਤੋਂ ਕਰਦੀ ਰਹਿੰਦੀ ਹੈ। ਉਹ ਹਿੰਦੂ ਦੇਵੀ-ਦੇਵਤਿਆਂ ਦੀ ਵੀ ਪੂਜਾ ਕਰਦੀ ਹੈ, ਜਦਕਿ ਇਸਲਾਮ ਵਿਚ ਮੁਸਲਮਾਨਾਂ ਨੂੰ ਸਿਰਫ ਅੱਲ੍ਹਾ ਦੀ ਇਬਾਦਤ ਕਰਨ ਦਾ ਹੁਕਮ ਹੈ। ਨੁਸਰਤ ਜਹਾਂ ਨੇ ਜੋ ਕੁਝ ਕੀਤਾ ਹੈ, ਉਹ ਪਾਪ ਹੈ। ਉਸ ਨੇ ਆਪਣੇ ਧਰਮ ਤੋਂ ਬਾਹਰ ਵਿਆਹ ਕੀਤਾ ਹੈ। ਇਸਲਾਮ ਨੂੰ ਨੁਸਰਤ ਜਹਾਂ ਵਰਗੇ ਲੋਕਾਂ ਦੀ ਲੋੜ ਨਹੀਂ ਹੈ।

ਮੈਂ ਵਿਵਾਦਾਂ ਬਾਰੇ ਕਦੇ ਨਹੀਂ ਸੋਚਦੀ : ਨੁਸਰਤ

ਨੁਸਰਤ ਜਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਮੈਂ ਸਭ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪੂਜਾ ਕੀਤੀ ਹੈ। ਬੰਗਾਲ ਵਿਚ ਅਸੀਂ ਸਭ ਤਿਉਹਾਰ ਮਿਲ ਕੇ ਮਨਾਉਂਦੇ ਹਾਂ। ਮੈਨੂੰ ਕਿਸੇ ਵੀ ਉਤਸਵ ਵਿਚ ਸ਼ਾਮਲ ਹੋਣਾ ਬਹੁਤ ਵਧੀਆ ਲੱਗਦਾ ਹੈ। ਮੈਂ ਵਿਵਾਦਾਂ ਬਾਰੇ ਕਦੇ ਨਹੀਂ ਸੋਚਦੀ। ਕੋਈ ਕੀ ਕਹਿੰਦਾ ਹੈ, ਦੀ ਮੈਂ ਚਿੰਤਾ ਨਹੀਂ ਕਰਦੀ।


author

KamalJeet Singh

Content Editor

Related News