ਨਰਸਿੰਗ ਆਫਿਸਰ ਦੇ ਅਹੁਦੇ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

08/19/2018 4:36:35 PM

ਨਵੀਂ ਦਿੱਲੀ— ਦਿੱਲੀ ਦੇ ਸਫਦਰਗੰਜ ਹਸਪਤਾਲ 'ਚ 991 ਨਰਸਿੰਗ ਆਫਿਸਰ ਦੇ ਅਹੁਦੇ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀ ਪ੍ਰੀਕਿਰਿਆ 16 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਯੋਗ ਅਤੇ ਇਛੁੱਕ ਉਮੀਦਵਾਰ 5 ਸਤੰਬਰ ਤੱਕ ਅਰਜ਼ੀ ਦੇ ਸਕਦੇ ਹਨ। ਇਹ ਸਾਰੀਆਂ ਆਸਾਮੀਆਂ ਨਰਸਿੰਗ ਆਫਿਸਰ ਦੇ ਗਰੁੱਪ ਬੀ.ਗ੍ਰੇਡ ਲਈ ਹਨ। ਡੀਟੇਲ ਚੈੱਕ ਕਰਨ ਲਈ ਤੁਸੀਂ ਹਸਪਤਾਲ ਪ੍ਰਸ਼ਾਸਨ ਦੀ ਆਫਿਸ਼ੀਅਲ ਵੈੱਬਸਾਈਟ http://vmmc-sjh.nic.in 'ਤੇ ਜਾ ਸਕਦੇ ਹੋ। 
ਅਹੁਦੇ ਦਾ ਨਾਂ-ਨਰਸਿੰਗ ਆਫਿਸਰ
ਕੁੱਲ ਆਸਾਮੀਆਂ- 991
ਵਿੱਦਿਅਕ ਯੋਗਤਾ- ਜਿਨ੍ਹਾਂ ਉਮੀਦਵਾਰਾਂ ਨੇ BSc ਜਾਂ BSc (Hons) ਨਰਸਿੰਗ 'ਚ  ਕੀਤੀ ਹੈ ਉਹ ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇ ਸਕਦੇ ਹਨ।
ਉਮਰ-35 ਸਾਲ
ਇਸ ਆਧਾਰ 'ਤੇ ਹੋਵੇਗੀ ਚੋਣ- ਕੰਪਿਊਟਰ ਬੇਸਡ ਲਿਖਿਤ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। 2 ਘੰਟੇ ਦੇ ਸਮੇਂ ਵਾਲੇ ਪੇਪਰ 'ਚ 150 ਮਲਟੀਪਲ ਚੁਆਈਸ ਸਵਾਲ ਹੋਣਗੇ।
ਫੀਸ- ਜਨਰਲ/ਓ.ਬੀ.ਸੀ:1000 ਰੁਪਏ
ਐੱਸ.ਸੀ./ਐੱਸ.ਟੀ..:500 ਰੁਪਏ
ਤਾਰੀਕ-16 ਅਗਸਤ 2018 ਤੋਂ 5 ਸਤੰਬਰ 2018।


Related News