NRI ਸੁਖਜੀਤ ਸਿੰਘ ਕਤਲਕਾਂਡ : ਕੋਰਟ ਨੇ ਪਤਨੀ ਨੂੰ ਸੁਣਾਈ ਫਾਂਸੀ ਦੀ ਸਜ਼ਾ ਅਤੇ ਪ੍ਰੇਮੀ ਨੂੰ ਉਮਰ ਕੈਦ
Saturday, Oct 07, 2023 - 01:56 PM (IST)
ਸ਼ਾਹਜਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਹੋਏ ਐੱਨ.ਆਰ.ਆਈ. ਸੁਖਜੀਤ ਸਿੰਘ ਕਤਲਕਾਂਡ ਮਾਮਲੇ 'ਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਪ੍ਰੇਮੀ ਮਿੱਠੂ ਨੂੰ ਉਮਰ ਕੈਦ ਹੋਈ ਹੈ। ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਕਜ ਸ਼੍ਰੀਵਾਸਤਵ ਨੇ 5 ਅਕਤੂਬਰ ਨੂੰ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੋਹਾਂ ਦੋਸ਼ੀਆਂ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਬੰਡਾ ਦੇ ਬਸੰਤਾਪੁਰ ਦੇ ਮੂਲ ਵਾਸੀ ਸੁਖਜੀਤ ਇੰਗਲੈਂਡ ਦੇ ਡਰਬਿਸ਼ਾਇਰ 'ਚ ਰਹਿੰਦਾ ਸੀ। ਉਸ ਦੀ ਮਾਂ ਵੰਸ਼ ਕੌਰ ਪਿੰਡ ਬਸੰਤਾਪੁਰ 'ਚ ਫਾਰਮ ਹਾਊਸ 'ਚ ਰਹਿ ਕੇ ਖੇਤੀ ਦੀ ਦੇਖਭਾਲ ਕਰਦੀ ਸੀ। ਸੁਖਜੀਤ ਦੀ ਪੰਜਾਬ ਦੇ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਦੇ ਜੈਨਪੁਰ ਦੇ ਮੂਲ ਵਾਸੀ ਅੇਤ ਦੁਬਈ 'ਚ ਰਹਿਣ ਵਾਲੇ ਮਿੱਠੂ ਸਿੰਘ ਨਾਲ ਦੋਸਤੀ ਸੀ। ਮਿੱਠੂ ਹਮੇਸ਼ਾ ਇੰਗਲੈਂਡ ਅਤੇ ਸੁਖਜੀਤ ਦੁਬਈ ਜਾ ਕੇ ਇਕ-ਦੂਜੇ ਦੇ ਇੱਥੇ ਰੁਕਦੇ ਸਨ। ਇਸ ਦੌਰਾਨ ਮਿੱਠੂ ਅਤੇ ਸੁਖਜੀਤ ਦੀ ਪਤਨੀ ਰਮਨਦੀਪ ਕੌਰ ਵਿਚਾਲੇ ਪ੍ਰੇਮ ਪ੍ਰਸੰਗ ਹੋ ਗਿਆ। 28 ਜੁਲਾਈ 2016 ਨੂੰ ਸੁਖਜੀਤ ਪਤਨੀ, ਬੱਚਿਆਂ ਅਤੇ ਆਪਣੇ ਦੋਸਤ ਮਿੱਠੂ ਨਾਲ ਭਾਰਤ ਆਇਆ ਸੀ। ਦੇਸ਼ 'ਚ ਕਈ ਜਗ੍ਹਾ ਘੁੰਮਣ ਤੋਂ ਬਾਅਦ ਉਹ 15 ਅਗਸਤ ਨੂੰ ਫਾਰਮ ਹਾਊਸ 'ਤੇ ਬਸੰਤਾਪੁਰ ਪਹੁੰਚੇ।
ਇਹ ਵੀ ਪੜ੍ਹੋ : NRI ਸੁਖਜੀਤ ਕਤਲਕਾਂਡ 'ਚ ਪਤਨੀ ਅਤੇ ਪ੍ਰੇਮੀ ਦੋਸ਼ੀ ਕਰਾਰ, ਭਲਕੇ ਹੋਵੇਗਾ ਸਜ਼ਾ ਦਾ ਐਲਾਨ
ਇਕ ਸਤੰਬਰ ਦੀ ਰਾਤ ਸੁਖਜੀਤ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਮਿੱਠੂ ਸਿੰਘ ਅਤੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਘਟਨਾ ਦਾ ਖ਼ੁਲਾਸਾ ਕੀਤਾ ਸੀ। ਪੁਲਸ ਅਨੁਸਾਰ ਪ੍ਰੇਮ ਸੰਬੰਧ ਕਾਰਨ ਰਮਨਦੀਪ ਕੌਰ ਨੇ ਪ੍ਰੇਮੀ ਮਿੱਠੂ ਨਾਲ ਮਿਲ ਕੇ ਸੁਖਜੀਤ ਦਾ ਕਤਲ ਕੀਤਾ ਸੀ। ਪੁਲਸ ਨੇ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ੍ਹ ਭੇਜਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਹੋ ਗਿਆ। ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਸ਼੍ਰੀਪਾਲ ਵਰਮਾ ਨੇ ਦੱਸਿਆ ਕਿ ਬੰਡਾ ਪੁਲਸ ਨੇ ਰਮਨਦੀਪ ਅਤੇ ਮਿੱਠੂ ਖ਼ਿਲਾਫ਼ ਦੋਸ਼ ਪੱਤਰ ਅਦਾਲਤ 'ਚ ਭੇਜਿਆ ਸੀ। ਮੁਕੱਦਮਾ ਚੱਲਣ ਦੌਰਾਨ 16 ਗਵਾਹ ਅਦਾਲਤ 'ਚ ਪੇਸ਼ ਕੀਤੇ ਗਏ। ਵੀਰਵਾਰ ਨੂੰ ਅਦਾਲਤ ਨੇ ਗਵਾਹਾਂ ਦੇ ਬਿਆਨ ਅਤੇ ਸਰਕਾਰੀ ਵਕੀਲ ਦੇ ਤਰਕਾਂ ਨੂੰ ਸੁਣਨ ਤੋਂ ਬਾਅਦ ਰਮਨਦੀਪ ਅਤੇ ਮਿੱਠੂ ਨੂੰ ਦੋਸ਼ੀ ਮੰਨਿਆ ਸੀ। ਅਦਾਲਤ ਨੇ ਅੱਜ ਦੋਹਾਂ ਦੀ ਸਜ਼ਾ 'ਤੇ ਫ਼ੈਸਲਾ ਸੁਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8