ਹੁਣ ਜ਼ੋਮੈਟੋ ਦੇ ਡਿਲਵਿਰੀ ਬੁਆਏ ਤੁਹਾਡੇ ਘਰ ਲੈ ਕੇ ਆਉਣਗੇ ਫ਼ਲ-ਸਬਜ਼ੀ

Monday, Jun 15, 2020 - 06:42 PM (IST)

ਹੁਣ ਜ਼ੋਮੈਟੋ ਦੇ ਡਿਲਵਿਰੀ ਬੁਆਏ ਤੁਹਾਡੇ ਘਰ ਲੈ ਕੇ ਆਉਣਗੇ ਫ਼ਲ-ਸਬਜ਼ੀ

ਨਵੀਂ ਦਿੱਲੀ — ਕੋਵਿਡ-19 ਆਫ਼ਤ ਦਰਮਿਆਨ ਤੁਹਾਨੂੰ ਜ਼ਰੂਰੀ ਚੀਜ਼ਾਂ ਜਿਵੇਂ ਫ਼ਲ ਅਤੇ ਸਬਜ਼ੀਆਂ ਲਈ ਹੁਣ ਘਰੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਦਿੱਲੀ ਅਤੇ ਐਨਸੀਆਰ ਵਿਚ ਤਾਜ਼ੇ ਫਲ ਅਤੇ ਸਬਜ਼ੀਆਂ ਉਪਲੱਬਧ ਕਰਵਾਉਣ ਵਾਲੀ ਸਰਕਾਰੀ ਖੇਤਰ ਦੀ ਕੰਪਨੀ ਮਦਰ ਡੇਅਰੀ ਦੀ ਫ਼ਲ ਅਤੇ ਸਬਜ਼ੀਆਂ ਦੀ ਸ਼ਾਖਾ 'ਸਫ਼ਲ' ਨੇ ਰੈਸਟੋਰੈਂਟ ਐਗਰੀਗੇਟਰ ਅਤੇ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਨਾਲ ਸਮਝੌਤਾ ਕੀਤਾ ਹੈ। ਹੁਣ ਜ਼ੋਮੈਟੋ ਦਾ ਡਿਲਿਵਰੀ ਬੁਆਏ ਗਾਹਕਾਂ ਦੇ ਘਰ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਘਰੇਲੂ ਡਿਲਿਵਰੀ ਦੀ ਸਹੂਲਤ ਦੇਣਗੇ। ਫਿਲਹਾਲ ਇਸ ਨੂੰ ਚੋਣਵੀਆਂ ਥਾਵਾਂ ਲਈ ਲਾਂਚ ਕੀਤਾ ਗਿਆ ਹੈ। ਬਾਅਦ ਵਿਚ ਇਸਦਾ ਵਿਸਥਾਰ ਪੂਰੇ ਦਿੱਲੀ-ਐਨਸੀਆਰ ਵਿਚ ਕੀਤਾ ਜਾਵੇਗਾ।

ਸ਼ੁਰੂਆਤੀ ਤੌਰ 'ਤੇ 11 ਬੂਥਾਂ ਤੋਂ ਡਿਲਿਵਰੀ

ਮਦਰ ਡੇਅਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿਚ ਸਫ਼ਲ ਨੇ 11 ਬੂਥਾਂ ਤੋਂ ਸਪੁਰਦਗੀ ਦੀ ਸ਼ੁਰੂਆਤ ਦਿੱਲੀ-ਐਨਸੀਆਰ ਦੇ ਚੋਣਵੇਂ ਸਥਾਨਾਂ ਲਈ ਕੀਤੀ ਹੈ। ਇਨ੍ਹਾਂ ਖੇਤਰਾਂ ਵਿਚ ਸਥਿਤ ਸਫਲ ਵਲੋਂ ਬੂਥ 'ਤੇ ਸਟਾਕ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ ਜਦੋਂਕਿ ਜ਼ੋਮੈਟੋ ਫਲ ਅਤੇ ਸਬਜ਼ੀਆਂ ਗਾਹਕਾਂ ਦੇ ਘਰ ਤੱਕ ਪਹੁੰਚਾਏਗੀ। ਇਹ ਸਪੁਰਦਗੀ ਸਫਲ ਦੁਕਾਨ ਦੇ 10 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਗ੍ਰਾਹਕਾਂ ਦੇ ਘਰ ਤੱਕ ਹੀ ਕੀਤੀ ਜਾਵੇਗੀ। ਇਸ ਸਹੂਲਤ ਨੂੰ ਲੈਣ ਲਈ ਗਾਹਕਾਂ ਨੂੰ ਜ਼ੋਮੈਟੋ ਐਪਲੀਕੇਸ਼ਨ ਦੁਆਰਾ ਉਸੇ ਤਰ੍ਹਾਂ ਆਰਡਰ ਕਰਨਾ ਹੋਵੇਗਾ ਜਿਵੇਂ ਉਹ ਕਿਸੇ ਰੈਸਟੋਰੈਂਟ ਤੋਂ ਭੋਜਨ ਮੰਗਵਾਉਂਦੇ ਹਨ।

ਇਹ ਵੀ ਪੜ੍ਹੋ: ਜਾਣੋ ਸੁਸ਼ਾਂਤ ਸਿੰਘ ਰਾਜਪੂਤ ਦੀ ਜਾਇਦਾਦ ਦਾ ਵੇਰਵਾ, ਕਿੰਨੀ ਹੁੰਦੀ ਸੀ ਇਕ ਫ਼ਿਲਮ ਤੋਂ ਕਮਾਈ

ਕਈ ਕੰਪਨੀਆਂ ਕਰ ਚੁੱਕੀਆਂ ਹਨ ਅਜਿਹਾ

ਐਫਐਮਸੀਜੀ ਸੈਕਟਰ ਦੀ ਪ੍ਰਮੁੱਖ ਆਈਟੀਸੀ ਵੀ ਇਸ ਤੋਂ ਪਹਿਲਾਂ ਅਜਿਹਾ ਕਰ ਚੁੱਕੀ ਹੈ। ਆਟਾ ਅਤੇ ਦਾਲ ਵਰਗੀਆਂ ਜ਼ਰੂਰੀ ਵਸਤਾਂ ਦੀ ਘਰੇਲੂ ਡਿਲਿਵਰੀ ਲਈ ਕੰਪਨੀ ਨੇ ਡਾਮਿਨੋਜ਼ ਪੀਜ਼ਾ ਨਾਲ ਹੱਥ ਮਿਲਾਇਆ ਹੈ। ਇਸ ਤੋਂ ਇਲਾਵਾ ਸਵਿੱਗੀ, ਜ਼ੋਮੈਟੋ ਵਰਗੀਆਂ ਕੰਪਨੀਆਂ ਨੇ ਹੋਰ ਐਫਐਮਸੀਜੀ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਈ-ਕਾਮਰਸ ਬ੍ਰਾਂਡ ਫਲਿੱਪਕਾਰਟ ਨੇ ਵੀ ਵਿਸ਼ਾਲ ਮੇਗਾਮਾਰਟ ਤੋਂ ਖਰੀਦਦਾਰਾਂ ਲਈ ਸਾਂਝੇਦਾਰੀ ਕੀਤੀ। 

ਦਿੱਲੀ ਐਨਸੀਆਰ ਵਿਚ 300 ਤੋਂ ਵੱਧ ਬੂਥ 

ਮੌਜੂਦਾ ਸਮੇਂ ਸਫਲ ਕੋਲ ਦਿੱਲੀ-ਐਨਸੀਆਰ ਵਿਚ 300 ਤੋਂ ਵੱਧ ਬੂਥ ਹਨ, ਜੋ ਪ੍ਰਤੀ ਦਿਨ ਔਸਤਨ 270 ਟਨ ਫਲ ਅਤੇ ਸਬਜ਼ੀਆਂ ਵੇਚਦੇ ਹਨ। ਤਾਲਾਬੰਦੀ ਤੋਂ ਬਾਅਦ ਨਿਰਵਿਘਨ ਸਪਲਾਈ ਚੇਨ ਨੂੰ ਬਣਾਈ ਰੱਖਣ ਲਈ ਕੰਪਨੀ ਆਪਣੇ ਤੌਰ 'ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕੰਨਟੇਨਮੈਂਟ ਜ਼ੋਨਾਂ ਸਮੇਤ, ਦਿੱਲੀ ਐਨਸੀਆਰ ਵਿਚ ਆਪਣੇ ਸਾਰੇ ਉਤਪਾਦਾਂ ਨੂੰ ਇਸ ਦੇ ਨੈੱਟਵਰਕ ਜ਼ਰੀਏ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਤਾਜ਼ੇ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ, ਬ੍ਰਾਂਡ ਹੋਰ ਕਰਿਆਨੇ ਦੀਆਂ ਚੀਜ਼ਾਂ ਜਿਵੇਂ ਆਟਾ, ਦਾਲ, ਮਸਾਲੇ, ਖਾਣੇ ਦਾ ਤੇਲ, ਘਿਓ, ਜੂਸ, ਫ੍ਰੋਜ਼ਨ ਸਬਜ਼ੀਆਂ, ਸਨੈਕਸ, ਆਈਸ ਕਰੀਮ ਆਦਿ ਵੀ ਉਪਲੱਬਧ ਕਰਵਾਉਂਦਾ ਹੈ।

ਇਹ ਵੀ ਪੜ੍ਹੋ: ਏਅਰਪੋਰਟ ਵਰਗੀਅਆਂ ਸਹੂਲਤਾਂ ਵਾਲਾ ਇਹ ਰੇਲਵੇ ਸਟੇਸ਼ਨ ਬਣੇਗਾ ਕੋਵਿਡ-19 ਹਸਪਤਾਲ


author

Harinder Kaur

Content Editor

Related News