ਹੁਣ ਰੇਲਵੇ ਸਟੇਸ਼ਨਾਂ ''ਤੇ ਨਹੀਂ ਹੋਵੇਗਾ ''ਪੁੱਛਗਿੱਛ ਕਾਊਂਟਰ'', ਜਾਣੋ ਕਿੰਝ ਲੈ ਸਕੋਗੇ ਮਦਦ

Thursday, Aug 04, 2022 - 12:20 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ ਟਰੇਨ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇਕ ਜ਼ਰੂਰੀ ਖ਼ਬਰ ਹੈ। ਹੁਣ ਤੁਹਾਨੂੰ ਸਟੇਸ਼ਨ 'ਤੇ (ਇੰਕਵਾਇਰੀ) ਪੁੱਛਗਿੱਛ ਕਾਊਂਟਰ ਨਹੀਂ ਮਿਲਣਗੇ। ਹੁਣ ਅੱਗੇ ਤੋਂ ਤੁਸੀਂ ਜਦੋਂ ਵੀ ਰੇਲਵੇ ਸਟੇਸ਼ਨ ਜਾਓਗੇ ਤਾਂ ਤੁਹਾਨੂੰ ਪੁੱਛਗਿੱਛ ਕਾਊਂਟਰ ਹੀ ਨਹੀਂ ਮਿਲੇਗਾ। ਅਜਿਹੇ 'ਚ ਤੁਸੀਂ ਇਹ ਜ਼ਰੂਰ ਸੋਚ ਰਹੇ ਹੋਵੋਗੇ ਕਿ ਤੁਸੀਂ ਆਪਣੀ ਟਰੇਨ ਬਾਰੇ ਜਾਣਕਾਰੀ ਕਿੰਝ ਪ੍ਰਾਪਤ ਕਰੋਗੇ। ਪਰ ਤੁਹਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਰੇਲਵੇ ਯਾਤਰੀਆਂ ਦੀ ਸਹੂਲਤ ਲਈ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਹੁਣ ਤੁਹਾਨੂੰ ਰੇਲਵੇ ਸਟੇਸ਼ਨ 'ਤੇ ਪੁੱਛਗਿੱਛ ਕਾਊਂਟਰ ਦੀ ਲੋੜ ਹੀ ਨਹੀਂ ਪਵੇਗੀ ਕਿਉਂਕਿ ਇਸ ਦੀ ਥਾਂ ਤੁਹਾਨੂੰ 'ਸਹਿਯੋਗ' ਮਿਲੇਗਾ। 

PunjabKesari
ਭਾਰਤੀ ਰੇਲਵੇ ਦਾ ਵੱਡਾ ਫ਼ੈਸਲਾ
ਰੇਲਵੇ ਮੰਤਰਾਲੇ ਨੇ ਸੋਮਵਾਰ ਨੂੰ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦੇ ਤਹਿਤ ਸਟੇਸ਼ਨਾਂ 'ਚ ਪੁੱਛਗਿੱਛ ਕਾਊਂਟਰ ਦਾ ਨਾਂ ਬਦਲ ਦਿੱਤਾ ਗਿਆ ਹੈ। ਰੇਲਵੇ ਦੇ ਇਨ੍ਹਾਂ ਕਾਊਂਟਰਾਂ ਦਾ ਨਾਂ ਹੁਣ 'ਸਹਿਯੋਗ' ਹੋਵੇਗਾ। ਇਥੇ ਯਾਤਰੀਆਂ ਦੀਆਂ ਟਰੇਨ ਦੇ ਆਉਣ-ਜਾਣ ਨਾਲ ਜੁੜੀਆਂ ਸਭ ਜਾਣਕਾਰੀਆਂ ਮਿਲ ਸਕਣਗੀਆਂ। ਰੇਲਵੇ ਬੋਲਡ ਨੇ ਇਸ ਸੰਬੰਧਤ ਆਦੇਸ਼ ਸਾਰੇ ਜੋਨਲ ਰੇਲਵੇ ਨੂੰ ਜਾਰੀ ਕਰ ਦਿੱਤੇ ਹਨ। ਭਾਵ ਹੁਣ ਤੁਹਾਨੂੰ ਰੇਲਵੇ ਸਟੇਸ਼ਨ 'ਤੇ 'ਪੁੱਛਗਿੱਛ ਕਾਊਂਟਰ' ਨਹੀਂ ਸਗੋਂ ਸਹਿਯੋਗ 'ਤੇ ਸਭ ਜਾਣਕਾਰੀਆਂ ਮਿਲਣਗੀਆਂ। 

PunjabKesari
ਰੇਲਵੇ ਨੇ ਜਾਰੀ ਕੀਤਾ ਆਦੇਸ਼
ਰੇਲਵੇ ਮੰਤਰਾਲੇ ਵਲੋਂ ਅੱਜ ਇਸ ਨਾਲ ਸਬੰਧਤ ਆਦੇਸ਼ ਜਾਰੀ ਕੀਤਾ ਗਿਆ ਹੈ। ਰੇਲਵੇ ਵਲੋਂ ਜਾਰੀ ਇਹ ਆਦੇਸ਼ ਭਾਰਤੀ ਰੇਲਵੇ ਨੇ ਸਭ ਜੀ.ਐੱਮ.ਨੂੰ ਭੇਜੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਆਦੇਸ਼ ਰੇਲਵੇ ਬੋਰਡ ਦੇ ਐਗਜ਼ੀਕਿਊਟਿਵ ਡਾਇਰੈਕਟਰ, ਪੈਸੇਂਜਰ ਮਾਰਕਟਿੰਗ ਨੀਰਜ ਸ਼ਰਮਾ ਵਲੋਂ ਜਾਰੀ ਕੀਤਾ ਗਿਆ ਹੈ। ਰੇਲਵੇ ਬੋਰਡ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁੱਛਗਿੱਛ ਬੂਥ 'ਤੇ ਸਿਰਫ਼ ਪੁੱਛਗਿੱਛ ਦਾ ਹੀ ਕੰਮ ਨਹੀਂ ਹੁੰਦਾ ਹੈ, ਸਗੋਂ ਹੋਰ ਵੀ ਕਈ ਸੁਵਿਧਾਵਾਂ ਮਿਲਦੀਆਂ ਹਨ। ਜਿਵੇਂ ਕਈ ਥਾਵਾਂ 'ਤੇ ਬੂਥ 'ਤੇ ਵ੍ਹਹੀਲ ਚੇਅਰ ਮਿਲਦੀਆਂ ਹਨ ਅਤੇ ਯਾਤਰੀਆਂ ਨੂੰ ਪੂਰਾ ਗਾਈਡ ਕੀਤਾ ਜਾਂਦਾ ਹੈ। ਰੇਲਵੇ ਨੇ ਇਨ੍ਹਾਂ ਕਾਊਂਟਰਾਂ 'ਤੇ ਮਿਲਣ ਵਾਲੀਆਂ ਇਨ੍ਹਾਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਦਾ ਨਾਂ ਬਦਲ ਦਿੱਤਾ ਹੈ। ਭਾਵ ਹੁਣ ਤੁਹਾਨੂੰ ਸਟੇਸ਼ਨਾਂ 'ਤੇ ਪੁੱਛਗਿੱਛ ਕਾਊਂਟਰ ਜਾਂ ਬੂਥ ਦੀ ਬਜਾਏ 'ਸਹਿਯੋਗ' ਕਾਊਂਟਰ ਦਿਖਣਗੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।


Aarti dhillon

Content Editor

Related News