ਹੁਣ ਸਾਊਦੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਵੇਗਾ 'ਰਮਾਇਣ' ਤੇ 'ਮਹਾਭਾਰਤ'

04/23/2021 4:53:37 AM

ਰਿਆਦ - ਸਾਊਦੀ ਅਰਬ ਨੇ ਭਾਰਤੀ ਅਤੇ ਵਿਦੇਸ਼ੀ ਸੰਸਕ੍ਰਿਤੀ ਤੋਂ ਆਪਣੇ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਇਸ ਫੈਸਲੇ ਨਾਲ ਰਮਾਇਣ ਅਤੇ ਮਹਾਭਾਰਤ ਸਣੇ ਹੋਰਨਾਂ ਮੁਲਕ ਦੇ ਸਾਹਿਤ ਨੂੰ ਵਿਦਿਆਰਥੀਆਂ ਦੇ ਨਵੇਂ ਸਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਰਮਾਇਣ ਅਤੇ ਮਹਾਭਾਰਤ ਭਾਰਤੀ ਸੰਸਕ੍ਰਿਤੀ ਦੀ ਨੁਮਾਇੰਦਗੀ ਕਰਦੇਹਨ। ਇਹ ਕ੍ਰਾਊਨ ਪ੍ਰਿੰਸ ਦੇ 2030 ਦੇ ਵੀਜ਼ਨ ਦੇ ਇਕ ਹਿੱਸੇ ਦੇ ਰੂਪ ਵਿਚ ਹੈ।

ਇਹ ਵੀ ਪੜੋ - 90 ਫੀਸਦੀ ਪ੍ਰਭਾਵੀ ਵਾਲਾ ਕੋਰੋਨਾ ਟੀਕਾ ਭਾਰਤ ਸਰਕਾਰ ਨੂੰ ਦੇਵੇਗੀ ਇਹ ਕੰਪਨੀ

ਸਾਊਦੀ ਅਰਬ ਦੇ ਰਾਸ਼ਟਰੀ ਨੌਫ ਅਲਮਰਵਾਈ ਨੇ ਇਕ ਪ੍ਰੀਖਿਆ ਪੇਪਰ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ। ਉਸ ਨੇ ਲਿਖਿਆ ਕਿ ਸਾਊਦੀ ਅਰਬ ਦੀ ਨਵੀਂ ਦ੍ਰਿਸ਼ਟੀ-2030 ਅਤੇ ਸਲੇਬਸ ਇਕ ਅਜਿਹਾ ਭਵਿੱਖ ਬਣਾਉਣ ਵਿਚ ਮਦਦ ਕਰੇਗਾ ਜੋ ਸੁਤੰਤਰ ਅਤੇ ਸਹਿਣਸ਼ੀਲ ਹੋਵੇ। ਸਮਾਜਿਕ ਅਧਿਐਨ ਦੀ ਕਿਤਾਬ ਵਿਚ ਅੱਜ ਮੇਰੇ ਪੁੱਤਰ ਦੀ ਸਕੂਲ ਪ੍ਰੀਖਿਆ ਦੇ ਸਕ੍ਰੀਨਸ਼ਾਟ ਵਿਚ ਹਿੰਦੂ ਧਰਮ, ਬੌਧ ਧਰਮ, ਰਮਾਇਣ, ਕਰਮ, ਮਹਾਭਾਰਤ ਅਤੇ ਧਰਮ ਦੀਆਂ ਧਾਰਨਾਵਾਂ ਅਤੇ ਇਤਿਹਾਸ ਸ਼ਾਮਲ ਹੈ। ਮੈਨੂੰ ਉਸ ਦੇ ਅਧਿਐਨ ਵਿਚ ਮਦਦ ਕਰਨ ਵਿਚ ਮਜ਼ਾ ਆਇਆ।

ਇਹ ਵੀ ਪੜੋ ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮਹੁੰਮਦ ਬਿਨ ਸਲਮਾਨ ਅਜੀਜ ਨੇ 2030 ਦੇ ਸਾਊਦੀ ਵੀਜ਼ਨ ਦੀ ਪੈਰਵੀ ਕੀਤੀ ਹੈ। ਇਸ ਦੇ ਕਈ ਪਹਿਲੂ ਹਨ, ਪਰ ਇਸ ਦਾ ਮੁੱਖ ਉਦੇਸ਼ ਇਕ ਅਜਿਹੀ ਸਿੱਖਿਆ ਵਿਵਸਥਾ ਬਣਾਉਣਾ ਹੈ ਜੋ ਸਰਕਾਰ ਅਤੇ ਵੱਖ-ਵੱਖ ਕਾਰੋਬਾਰਾਂ ਵਿਚਾਲੇ ਦੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕੇ। ਇਸ ਤੋਂ ਇਲਾਵਾ ਵੀਜ਼ਨ-2030 ਰਾਹੀਂ ਸਾਊਦੀ ਗਲੋਬਲ ਅਰਥ ਵਿਵਸਥਾ ਦੇ ਸਬੰਧ ਵਿਚ ਨਿਵੇਸ਼ ਲਈ ਇਕ ਚੌਗਿਰਦਾ ਬਣਾਉਣਾ ਚਾਹੁੰਦੀ ਹੈ।

ਇਹ ਵੀ ਪੜੋ - ਕੋਰੋਨਾ ਦਾ ਇਹ ਟੀਕਾ ਲੁਆਉਣ ਤੋਂ ਬਾਅਦ ਕੁੜੀ ਦੀ ਵਿਗੜੀ ਹਾਲਤ, 3 ਵਾਰ ਕਰਾਉਣੀ ਪਈ 'ਬ੍ਰੇਨ ਸਰਜਰੀ'

ਸਾਊਦੀ ਦੇ ਵੀਜ਼ਨ-2030 ਦਾ ਮੁੱਖ ਉਦੇਸ਼ ਇਹ ਹੈ ਕਿ ਅਰਥ ਵਿਵਸਥਾ ਤੇਲ 'ਤੇ ਨਿਰਭਰ ਹੈ ਅਤੇ ਤੇਲ ਤੋਂ ਮਾਲੀਆ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਸਿੱਖਿਆ ਪ੍ਰਣਾਲੀ ਵਿਚ ਵੀ ਬਦਲਾਅ ਕਰ ਰਹੀ ਹੈ। ਇਸ ਲਈ ਸਾਊਦੀ ਸਰਕਾਰ ਨੇ ਆਪਣੀ ਅਰਥ ਵਿਵਸਥਾ ਦੇ ਪੁਨਰ-ਗਠਨ ਲਈ ਕਈ ਵੱਡੇ ਕਦਮ ਚੁੱਕੇ ਹਨ।

ਇਹ ਵੀ ਪੜੋ ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ


Khushdeep Jassi

Content Editor

Related News