ਹੁਣ ਗੂਗਲ ਮੈਪ ''ਤੇ ਲੱਭੋ ਜਨਤਕ ਪਖਾਨੇ

Thursday, Jul 13, 2017 - 12:24 AM (IST)

ਹੁਣ ਗੂਗਲ ਮੈਪ ''ਤੇ ਲੱਭੋ ਜਨਤਕ ਪਖਾਨੇ

ਜਲੰਧਰ— ਗੂਗਲ ਮੈਪ ਦੀ ਮਦਦ ਨਾਲ ਹੁਣ ਦਿੱਲੀ 'ਚ ਰਹਿਣ ਵਾਲੇ ਜਾਂ ਟੂਰ 'ਤੇ ਆਉਣ ਵਾਲੇ ਲੋਕ 331 ਪਬਲਿਕ ਟਾਇਲਟ (ਜਨਤਕ ਪਖਾਨੇ) ਨੂੰ ਲੱਭ ਸਕਦੇ ਹਨ। ਯੂਜ਼ਰਸ ਨੂੰ ਕੇਵਲ ਗੂਗਲ ਮੈਪ 'ਚ ਪਲਬਿਕ ਟਾਇਲਟ ਜਾਂ ਟਾਇਲਟ ਲਿਖ ਕੇ ਸਰਚ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਗੂਗਲ ਮੈਪ ਯੂਜ਼ਰਸ ਨੂੰ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਸਾਰੇ ਟਾਇਲਟਸ ਦਾ ਪਤਾ ਦੱਸ ਦੇਵੇਗਾ।
ਇਹ ਫੀਚਰ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਹੈ। ਇਹ ਕਦਮ ਦਿੱਲੀ ਨੂੰ ਸਾਫ-ਸੁਥਰਾ ਬਣਾਉਣ ਲਈ ਚੁੱੱਕਿਆ ਗਿਆ ਹੈ।
ਨਵੀਂ ਦਿੱਲੀ ਨਗਰ ਨਿਗਮ ਦੇ ਚੇਅਰਮੈਨ ਨਰੇਸ਼ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਜਨਤਕ ਟਾਇਲਟਸ ਨੂੰ ਗੂਗਲ ਮੈਪ 'ਚ ਅਪਲੋਡ ਕਰ ਦਿੱਤਾ ਗਿਆ ਹੈ ਤਾਂਕਿ ਲੋਕ ਆਸਾਨੀ ਨਾਲ ਇਸ ਨੂੰ ਲੱਭ ਸਕਣ। ਫਿਲਹਾਲ NDMC ਨੇ 331 ਜਨਤਕ ਟਾਇਲਟਸ ਨੂੰ ਗੂਗਲ ਮੈਪ 'ਤੇ ਅਪਡੇਟ ਕੀਤਾ ਹੈ। ਇਨ੍ਹਾਂ ਟਾਇਲਟਸ ਨੂੰ NDMC ਦੇ ਮੋਬਾਇਲ ਐਪ 'NDM311' 'ਚ ਵੀ ਸਰਚ ਕੀਤਾ ਜਾ ਸਕਦਾ ਹੈ।  ਤਿੰਨ ਮਹੀਨੇ ਅੰਦਰ 41 ਅਤੇ ਜਨਤਕ ਟਾਇਲਟਸ ਨੂੰ NDMC ਦੁਆਰਾ ਗੂਗਲ ਐਪ 'ਚ ਅਪਲੋਡ ਕੀਤਾ ਜਾਵੇਗਾ। 


Related News