ਸੱਚ ਸਾਹਮਣੇ ਹੈ, ਹੁਣ ਤਾਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਅਸਤੀਫ਼ਾ ਲਵੇ ਸਰਕਾਰ : ਰਣਦੀਪ ਸੁਰਜੇਵਾਲਾ
Wednesday, Nov 17, 2021 - 06:25 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਅਕਤੂਬਰ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੇ ਦੋਸ਼ ’ਚ ਗ੍ਰਿਫ਼ਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਬਚਾਉਣ ਲਈ ਜ਼ਿਲ੍ਹਾ ਅਦਾਲਤ ’ਚ ਉਨ੍ਹਾਂ ਦੇ ਵਕੀਲਾਂ ਦੀਆਂ ਕਈ ਦਲੀਲਾਂ ਦੇ ਬਾਵਜੂਦ ਉਸ ਦੇ ਗੁਨਾਹਾਂ ਦਾ ਖ਼ੁਲਾਸਾ ਹੋ ਗਿਆ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਮੰਤਰੀ ਨੂੰ ਤੁਰੰਤ ਮੰਤਰੀ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ,‘‘ਹੁਣ ਤਾਂ ਸੱਚ ਸਾਹਮਣੇ ਹੈ। ਹੁਣ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਅਸਤੀਫ਼ਾ ਕਿਉਂ ਨਹੀਂ। ਹੁਣ ਕੀ ਕਿਸਾਨ ਦੀ ਜਾਨ ਨਾਲੋਂ ਜ਼ਿਆਦਾ ਕੀਮਤ ਮੰਤਰੀ ਦੀ ਕੁਰਸੀ ਦੀ ਹੈ। ਹੁਣ ਪ੍ਰਧਾਨ ਮੰਤਰੀ ਉਸ ਨੂੰ ਕਿਉਂ ਬਚਾ ਰਹੇ ਹਨ। ਦੇਸ਼ ਜਵਾਬ ਮੰਗਦਾ ਹੈ।’’
ਇਹ ਵੀ ਪੜ੍ਹੋ : ਵਧਦੇ ਪ੍ਰਦੂਸ਼ਣ ’ਤੇ ਹਰਿਆਣਾ ਸਰਕਾਰ ਸਖ਼ਤ, 4 ਜ਼ਿਲ੍ਹਿਆਂ ’ਚ ਬੰਦ ਕੀਤੇ ਸਕੂਲ
ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਖ਼ਬਰ ਪੋਸਟ ਕੀਤੀ ਹੈ, ਜਿਸ ’ਚ ਲਿਖਿਆ ਹੈ ਤਿੰਨ ਅਕਤੂਬਰ ਨੂੰ ਢਾਈ ਤੋਂ ਸਾਢੇ ਤਿੰਨ ਵਜੇ ਤੱਕ ਕਿੱਥੇ ਸੀ, ਸਾਬਿਤ ਨਹੀਂ ਕਰ ਸਕਿਆ ਆਸ਼ੀਸ਼ ਮਿਸ਼ਰਾ। ਬਚਾਅ ਪੱਖ ਦੇ ਲੋਕਾਂ ਨੇ ਜੱਜ ਨੂੰ ਦੱਸਿਆ ਕਿ 60 ਲੋਕਾਂ ਨੇ ਉਸ ਨੂੰ ਹਾਦਸੇ ਵਾਲੀ ਜਗ੍ਹਾ ਦੇਖਿਆ ਸੀ।’’ ਦੂਜੇ ਪਾਸੇ ਸੁਪਰੀਮ ਕੋਰਟ ਨੇ ਅੱਜ ਯਾਨੀ ਬੁੱਧਵਾਰ ਨੂੰ ਲਖੀਮਪੁਰ ਖੀਰੀ ਕਤਲਕਾਂਡ ਦੀ ਵਿਸ਼ੇਸ਼ ਜਾਂਚ ਦਲ-ਐੱਸ.ਆਈ.ਟੀ. ਜਾਂਚ ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਾਕੇਸ਼ ਕੁਮਾਰ ਜੈਨ ਨੂੰ ਨਿਯੁਕਤ ਕੀਤਾ ਹੈ। ਇਸ ਘਟਨਾ ਨੂੰ ਲੈ ਕੇ ਕਿਸਾਨਾਂ ਦਾ ਦੋਸ਼ ਹੈ ਕਿ ਜਿਸ ਕਾਰਨ ਨਾਲ ਚਾਰ ਲੋਕਾਂ ਨੂੰ ਕੁਚਲਿਆ ਗਿਆ, ਉਸ ’ਤੇ ਸ਼੍ਰੀ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਬੈਠਾ ਸੀ ਅਤੇ ਜਾਣਬੁੱਝ ਕੇ ਕਿਸਾਨਾਂ ਨੂੰ ਕੁਚਲਿਆ ਗਿਆ ਸੀ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ