ਪੰਜਾਬ ਸਰਕਾਰ ਦੇ ਰੋਜ਼ਗਾਰ ਦਿਵਾਉਣ ਦੇ ਦਾਅਵਿਆਂ ਦੀ ਨਿਕਲੀ ਫੂਕ, ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਵਧਿਆ ਕ੍ਰੇਜ਼
Tuesday, Jan 20, 2026 - 02:47 PM (IST)
ਅੰਮ੍ਰਿਤਸਰ (ਜਸ਼ਨ)- ਪੰਜਾਬ ’ਚ ਰੋਜ਼ਗਾਰ ਦੇ ਮੌਕੇ ਲਗਾਤਾਰ ਘਟਣ ਕਾਰਨ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਰੁਝਾਨ ਬੇਹੱਦ ਵਧ ਗਿਆ ਹੈ। ਇਸ ਸਥਿਤੀ ਨੇ ਸੂਬਾ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ, ਜਿਨ੍ਹਾਂ ’ਚ ਨੌਜਵਾਨਾਂ ਨੂੰ ਪੰਜਾਬ ’ਚ ਹੀ ਰੋਜ਼ਗਾਰ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ ਸਨ। ਸੂਬੇ ਦਾ ਲਗਭਗ ਹਰ ਨੌਜਵਾਨ ਹੁਣ ਦੇਸ਼ ’ਚ ਰਹਿਣ ਦੀ ਬਜਾਏ ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਲਾਲਚ ’ਚ ਆ ਰਿਹਾ ਹੈ। ਜਿੱਥੇ ਅਮਰੀਕਾ, ਕੈਨੇਡਾ, ਯੂ. ਕੇ. ਅਤੇ ਆਸਟਰੇਲੀਆ ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਉੱਥੇ ਹੀ ਪੰਜਾਬੀ ਨੌਜਵਾਨ ਹੁਣ ਯੂਰਪੀਅਨ ਦੇਸ਼ਾਂ ’ਚ ਜਾਣ ਲਈ ਆਪਣੀ ਜਾਨ ਜ਼ੋਖ਼ਮ ’ਚ ਪਾਉਣ ਤੋਂ ਵੀ ਨਹੀਂ ਝਿਜਕ ਰਹੇ।
'ਪੰਜਾਬ ਕੇਸਰੀ' ਦੇ ਹੱਕ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਨੀਲ ਜਾਖੜ ਵੱਲੋਂ ਸਵਾਗਤ, ਮਾਨ ਸਰਕਾਰ ’ਤੇ ਤਿੱਖਾ ਹਮਲਾ
ਸਰਕਾਰ ਦੀ ‘ਗਾਰੰਟੀ’ ਹੋਈ ਫ਼ੇਲ
‘ਆਮ ਆਦਮੀ ਪਾਰਟੀ’ ਨੇ ਚੋਣਾਂ ਤੋਂ ਪਹਿਲਾਂ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਨਹੀਂ ਜਾਣਗੇ, ਸਗੋਂ ਗੋਰੇ ਪੰਜਾਬ ’ਚ ਕੰਮ ਕਰਨ ਆਉਣਗੇ। ਪਰ ਅੱਜ ਹਾਲਾਤ ਉਲਟ ਹਨ। ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੀ ਭਾਲ ’ਚ ਭਟਕ ਰਹੇ ਹਨ। ਅਮੀਰ ਪਰਿਵਾਰਾਂ ਦੇ ਬੱਚੇ ਤਾਂ ਵਿਦੇਸ਼ ਚਲੇ ਜਾਂਦੇ ਹਨ, ਪਰ ਮੱਧ ਵਰਗ ਤੇ ਗਰੀਬ ਵਰਗ ਦੇ ਨੌਜਵਾਨਾਂ ਨੂੰ ਦੂਜੇ ਰਾਜਾਂ (ਦਿੱਲੀ, ਮੁੰਬਈ) ਵੱਲ ਰੁਖ਼ ਕਰਨਾ ਪੈ ਰਿਹਾ ਹੈ। ਕਈ ਸਰਕਾਰੀ ਵਿਭਾਗਾਂ ’ਚ ਅਸਾਮੀਆਂ ਖਾਲੀ ਪਈਆਂ ਹਨ, ਪਰ ਸਰਕਾਰ ਉਨ੍ਹਾਂ ਨੂੰ ਭਰਨ ’ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ, ਜੋ ਇਕ ਵੱਡਾ ਸਵਾਲੀਆ ਨਿਸ਼ਾਨ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD
ਡੌਂਕੀ ਲਗਾ ਕੇ ਜਾਨਾਂ ਗੁਆ ਰਹੇ ਹਨ ਨੌਜਵਾਨ
ਇਕ ਰਿਪੋਰਟ ਮੁਤਾਬਕ, ਨਕਲੀ ਟ੍ਰੈਵਲ ਏਜੰਟ ਗ਼ੈਰ-ਕਾਨੂੰਨੀ ਤਰੀਕਿਆਂ (ਡੌਂਕੀ ਲਗਾ ਕੇ) ਰਾਹੀਂ ਵਿਦੇਸ਼ ਭੇਜਣ ਦੇ ਨਾਂ ’ਤੇ ਭਾਰੀ ਰਕਮਾਂ ਠੱਗਦੇ ਹਨ। ਇਸ ਖ਼ਤਰਨਾਕ ਰਸਤੇ ਰਾਹੀਂ ਜਾਣ ਵਾਲੇ ਕਈ ਨੌਜਵਾਨ ਵਿਦੇਸ਼ੀ ਜੇਲ੍ਹਾਂ ’ਚ ਬੰਦ ਹੋ ਜਾਂਦੇ ਹਨ ਜਾਂ ਰਸਤੇ ’ਚ ਹੀ ਆਪਣੀ ਜਾਨ ਗੁਆ ਬੈਠਦੇ ਹਨ। ਪਿੰਡਾਂ ਦੇ ਨੌਜਵਾਨਾਂ ’ਤੇ ਵਿਦੇਸ਼ ਜਾਣ ਦਾ ਅਜਿਹਾ ਜਨੂੰਨ ਸਵਾਰ ਹੈ ਕਿ ਉਹ ਆਪਣੀਆਂ ਜ਼ਮੀਨਾਂ ਵੇਚਣ ਤੋਂ ਵੀ ਨਹੀਂ ਹਿਚਕਿਚਾਉਂਦੇ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ
ਅਨਪੜ੍ਹ ਤੇ ਘੱਟ ਪੜ੍ਹੇ-ਲਿਖੇ ਨੌਜਵਾਨ ‘ਸੌਫਟ ਟਾਰਗੇਟ’
ਏਜੰਟਾਂ ਦਾ ਸ਼ਿਕਾਰ ਹੋਣ ਵਾਲਿਆਂ ’ਚ 70 ਫ਼ੀਸਦੀ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਬੇਰੋਜ਼ਗਾਰ ਹੁੰਦੇ ਹਨ। ਇਹ ਏਜੰਟ ‘ਚੇਨ ਸਿਸਟਮ’ ਰਾਹੀਂ ਕੰਮ ਕਰਦੇ ਹਨ ਅਤੇ ਕਾਲਜਾਂ, ਹੋਟਲਾਂ ਦੇ ਬਾਹਰ ਨੌਜਵਾਨਾਂ ’ਤੇ ਨਜ਼ਰ ਰੱਖਦੇ ਹਨ। ਇਨ੍ਹਾਂ ਕੋਲ ਕੁਝ ਕੁੜੀਆਂ ਵੀ ਕੰਮ ਕਰਦੀਆਂ ਹਨ, ਜੋ ਫ਼ੋਨ ਰਾਹੀਂ ਵੀਜ਼ਾ ਲਗਵਾਉਣ ਦਾ ਲਾਲਚ ਦਿੰਦੀਆਂ ਹਨ। ਖ਼ਾਸ ਕਰਕੇ ਜਿਨ੍ਹਾਂ ਦੀਆਂ ਫ਼ਾਈਲਾਂ ਪਹਿਲਾਂ ਰਿਜੈਕਟ ਹੋ ਚੁੱਕੀਆਂ ਹੁੰਦੀਆਂ ਹਨ, ਉਹ ਇਨ੍ਹਾਂ ਦਾ ਜਲਦੀ ਸ਼ਿਕਾਰ ਬਣਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
