ਹੁਣ ਲਾੜਾ-ਲਾੜੀ ਨੂੰ ਧਰਮ ਦਾ ਖ਼ੁਲਾਸਾ ਕਰਨਾ ਹੋਵੇਗਾ ਲਾਜ਼ਮੀ, ਇਹ ਰਾਜ ਲਿਆਵੇਗਾ ਨਵਾਂ ਵਿਆਹ ਕਾਨੂੰਨ

Monday, Nov 30, 2020 - 11:07 PM (IST)

ਨਵੀਂ ਦਿੱਲੀ - ਅਸਾਮ ਸਰਕਾਰ ਛੇਤੀ ਪ੍ਰਦੇਸ਼ 'ਚ ਇੱਕ ਨਵਾਂ ਵਿਆਹ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ 'ਚ ਵਿਆਹ ਲਾਇਕ ਲਾੜਾ ਅਤੇ ਲਾੜੀ ਦੋਨਾਂ ਨੂੰ ਆਪਣੇ ਧਰਮ ਦੇ ਨਾਲ ਕਮਾਈ, ਪੇਸ਼ਾ ਦਾ ਵੀ ਖੁਲਾਸਾ ਕਰਨਾ ਲਾਜ਼ਮੀ ਹੋਵੇਗਾ। ਅਸਾਮ ਸਰਕਾਰ ਦਾ ਇਹ ਕਦਮ 'ਲਵ ਜਿਹਾਦ' ਦੀਆਂ ਘਟਨਾਵਾਂ ਤੋਂ ਨਜਿੱਠਣ ਲਈ ਭਾਜਪਾ ਸ਼ਾਸਤ ਕਈ ਸੂਬਿਆਂ ਵੱਲੋਂ ਕਾਨੂੰਨ ਦਾ ਐਲਾਨ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਅਸਾਮ  ਦੇ ਪ੍ਰਸਤਾਵਿਤ ਨਵੇਂ ਵਿਆਹ ਕਾਨੂੰਨ ਦੇ ਤਹਿਤ ਵਿਆਹ ਕਰਨ ਦੇ ਇੱਛੁਕ ਜੋੜਿਆਂ ਨੂੰ ਧਰਮ ਸਮੇਤ ਵੱਖ-ਵੱਖ ਵੇਰਵਿਆਂ ਦਾ ਖੁਲਾਸਾ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਕਰਨਾ ਹੋਵੇਗਾ।
ਖੇਤੀਬਾੜੀ ਕਾਨੂੰਨ ਦੇ ਵਿਰੋਧ 'ਤੇ ਬੋਲੇ ਮੋਦੀ- ਹਰ ਚੰਗੇ ਕੰਮ 'ਚ ਰੁਕਾਵਟਾਂ ਆਉਂਦੀਆਂ ਹਨ

 

ਅਸਮ ਦਾ ਨਵਾਂ ਵਿਆਹ ਕਨੂੰਨ UP ਜਾਂ MP 'ਚ ਲਾਗੂ ਕਾਨੂੰਨ ਦੀ ਤਰ੍ਹਾਂ ਨਹੀਂ ਹੋਵੇਗਾ
ਸੋਮਵਾਰ ਨੂੰ ਗੁਹਾਟੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸਾਮ ਦੇ ਵਿੱਤ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਵਾਂ ਵਿਆਹ ਕਾਨੂੰਨ ਉੱਤਰ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ 'ਚ ਲਾਗੂ ਕਾਨੂੰਨ ਦੀ ਤਰ੍ਹਾਂ ਨਹੀਂ ਹੋਵੇਗਾ। ਅਸਾਮ ਦਾ ਨਵਾਂ ਵਿਆਹ ਕਾਨੂੰਨ ਮੂਲ ਰੂਪ ਨਾਲ ਜਨਾਨੀਆਂ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ, ਹਾਲਾਂਕਿ ਇਸ 'ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦਾ ਇੱਕ ਤੱਥ ਜ਼ਰੂਰ ਹੋਵੇਗਾ, ਜਿੱਥੇ ਲਾੜਾ-ਲਾੜੀ ਨੂੰ ਆਪਣੇ ਧਰਮ ਦਾ ਖੁਲਾਸਾ ਕਰਨਾ ਹੋਵੇਗਾ ਕਿਉਂਕਿ ਕੋਈ ਵੀ ਆਪਣੇ ਧਰਮ ਨੂੰ ਸੋਸ਼ਲ ਮੀਡੀਆ 'ਤੇ ਨਹੀਂ ਲੁਕਾ ਸਕਦਾ ਹੈ ਪਰ ਇਸ ਐਕਟ ਨਾਲ ਪਤੀ ਅਤੇ ਪਤਨੀ ਵਿਚਾਲੇ ਪਾਰਦਰਸ਼ਤਾ ਆਵੇਗੀ, ਜਿਸ 'ਚ ਉਨ੍ਹਾਂ ਦਾ ਧਰਮ ਵੀ ਸ਼ਾਮਲ ਹੈ ਅਤੇ ਇਹ ਇੱਕ ਕਾਨੂੰਨੀ ਇਕਾਈ ਹੋਵੇਗੀ।
ਦੇਵ ਦੀਵਾਲੀ: ਸਾਰਨਾਥ ਪੁੱਜੇ ਪੀ.ਐੱਮ. ਮੋਦੀ, ਲੇਜ਼ਰ ਐਂਡ ਸਾਉਂਡ ਸ਼ੋਅ ਦਾ ਲਿਆ ਨਜ਼ਾਰਾ

ਇਹ ਇੱਕ ਵੱਡਾ ਮੁੱਦਾ ਹੈ, ਜਿਸ ਨੂੰ ਮੈਂ 'ਲਵ ਜਿਹਾਦ' ਨਹੀਂ ਕਹਾਂਗਾ: ਹੇਮੰਤ ਬਿਸਵਾ
ਬਕੌਲ ਹੇਮੰਤ ਬਿਸਵਾ, ਇਹ ਇੱਕ ਵੱਡਾ ਮੁੱਦਾ ਹੈ, ਜਿਸ ਨੂੰ ਮੈਂ 'ਲਵ ਜਿਹਾਦ' ਨਹੀਂ ਕਹਾਂਗਾ। ਮੇਰਾ ਮੰਨਣਾ ਹੈ ਕਿ ਸਾਨੂੰ ਅਜਿਹੇ ਵਿਆਹੁਤਾ ਜ਼ਿੰਦਗੀ 'ਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ ਹੈ, ਜਿੱਥੇ ਪਤੀ-ਪਤਨੀ ਵਿਚਾਲੇ ਪਾਰਦਰਸ਼ਤਾ ਨਹੀਂ ਹੁੰਦੀ। ਮੇਰਾ ਧਰਮ ਕੀ ਹੈ, ਮੈਂ ਕੀ ਹਾਂ, ਮੈਂ ਕਿੰਨਾ ਕਮਾਉਂਦਾ ਹਾਂ। ਇਸ ਦਾ ਖੁਲਾਸਾ ਕਰਨਾ ਮਹੱਤਵਪੂਰਣ ਹੈ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਤੁਹਾਨੂੰ ਸਿਰਫ ਆਪਣੇ ਧਰਮ ਦਾ ਖੁਲਾਸਾ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੀ ਕਮਾਈ, ਆਪਣੇ ਪਰਿਵਾਰ ਦੇ ਮੈਬਰਾਂ, ਤੁਹਾਡੇ ਪੇਸ਼ੇ ਦਾ ਵੀ ਖੁਲਾਸਾ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਜਦੋਂ ਕੁੜੀ ਵਿਆਹ 'ਚ ਪ੍ਰਵੇਸ਼ ਕਰਦੀ ਹੈ, ਤਾਂ ਭਾਵੇ ਹੀ ਉਹ ਇੱਕੋ ਧਰਮ ਦੇ ਹੋਣ ਪਰ ਬਾਅਦ 'ਚ ਕੁੜੀ ਨੂੰ ਪਤਾ ਚੱਲਦਾ ਹੈ ਕਿ ਉਸ ਦਾ ਪਤੀ ਕੁੱਝ ਗਲਤ ਪੇਸ਼ਾ ਕਰ ਰਿਹਾ ਹੈ।
 


Inder Prajapati

Content Editor

Related News