ਖ਼ੁਸ਼ਖ਼ਬਰੀ: ਨਵੰਬਰ ਤੱਕ ਨਹੀਂ ਵਧੇਗਾ ਘਰੇਲੂ ਹਵਾਈ ਕਿਰਾਇਆ, ਸਰਕਾਰ ਵਲੋਂ ਹੁਕਮ ਜਾਰੀ

07/25/2020 11:41:35 AM

ਨਵੀਂ ਦਿੱਲੀ (ਵਾਰਤਾ) : ਹਵਾਈ ਯਾਤਰਾ ਲਈ ਉਡਾਣ ਦੇ ਸਮੇਂ ਦੇ ਹਿਸਾਬ ਨਾਲ ਮੈਕਸੀਮਮ ਅਤੇ ਮਿਨੀਮਮ ਕਿਰਾਏ ਦੀ ਸਰਕਾਰ ਵੱਲੋਂ ਤੈਅ ਹੱਦ 24 ਨਵੰਬਰ ਤੱਕ ਜ਼ਾਰੀ ਰਹੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਅੱਜ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਪਹਿਲਾਂ ਹੀ ਜ਼ਾਰੀ ਹੁਕਮ ਦੀ ਮਿਆਦ 24 ਨਵੰਬਰ ਤੱਕ ਵਧਾਈ ਜਾਂਦੀ ਹੈ। ਪਹਿਲਾਂ ਇਹ ਹੁਕਮ 24 ਅਗਸਤ ਤੱਕ ਪ੍ਰਭਾਵੀ ਸੀ। ਸਰਕਾਰ ਨੇ ਉਡਾਣ ਦੀ ਮਿਆਦ ਦੇ ਆਧਾਰ 'ਤੇ ਘਰੇਲੂ ਮਾਰਗਾਂ ਨੂੰ 7 ਸ਼੍ਰੇਣੀਆਂ ਵਿਚ ਵੰਡ ਕੇ ਹਰ ਸ਼੍ਰੇਣੀ ਲਈ ਮੈਕਸੀਮਮ ਅਤੇ ਮਿਨੀਮਮ ਕਿਰਾਇਆ ਤੈਅ ਕਰ ਦਿੱਤਾ ਸੀ। ਨਾਲ ਹੀ ਉਡਾਣਾਂ ਦੀ ਗਿਣਤੀ 'ਤੇ ਜ਼ਾਰੀ ਪਾਬੰਦੀ ਦੀ ਮਿਆਦ ਵੀ 24 ਨਵੰਬਰ ਤੱਕ ਵਧਾਈ ਗਈ ਹੈ। ਪਹਿਲਾਂ ਇਹ ਪਾਬੰਦੀ ਵੀ 24 ਅਗਸਤ ਤੱਕ ਲਈ ਸੀ। ਇਸ ਤੋਂ ਸਪੱਸ਼ਟ ਹੈ ਕਿ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਉਡਾਣਾਂ ਸ਼ੁਰੂ ਹੋਣ ਦੀ ਨਵੰਬਰ ਤੱਕ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਵਿਅਕਤੀ ਨੇ ਪ੍ਰਾਈਵੇਟ ਪਾਰਟ 'ਤੇ ਲਗਾਇਆ ਫੇਸ ਮਾਸਕ, ਘੁੰਮ ਆਇਆ ਪੂਰਾ ਬਾਜ਼ਾਰ

ਪਹਿਲੀ ਸ਼੍ਰੇਣੀ ਵਿਚ 40 ਮਿੰਟ ਤੋਂ ਘੱਟ ਦੀਆਂ ਉਡਾਣਾਂ ਲਈ ਮਿਨੀਮਮ ਕਿਰਾਇਆ 2000 ਰੁਪਏ ਅਤੇ  ਮੈਕਸੀਮਮ ਕਿਰਾਇਆ 6000 ਰੁਪਏ ਹੈ। 40-60 ਮਿੰਟ, 60-90 ਮਿੰਟ, 90-120 ਮਿੰਟ, 120-150 ਮਿੰਟ, 150-180 ਮਿੰਟ ਅਤੇ 180-210 ਮਿੰਟ ਹੈ। ਇਸ ਲਈ ਕਿਰਾਇਆ 2500-7500, 3000-9000, 3500-10000, 4500-13000, 5500-15700 ਅਤੇ 6500-18600 ਰੁਪਏ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ: ਸਿਪਲਾ ਅਗਲੇ ਮਹੀਨੇ ਲਾਂਚ ਕਰੇਗੀ ਕੋਰੋਨਾ ਦੀ ਦਵਾਈ Ciplenza, ਇਕ ਗੋਲੀ ਦੀ ਇੰਨੀ ਹੋਵੇਗੀ ਕੀਮਤ


cherry

Content Editor

Related News