Novavax ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਸ ਉਮਰ ਦੇ ਬੱਚਿਆਂ ਨੂੰ ਲੱਗੇਗਾ ਇਹ ਟੀਕਾ

03/23/2022 12:23:16 PM

ਨਵੀਂ ਦਿੱਲੀ– ਕੋਰੋਨਾ ਵਾਇਰਸ ’ਤੇ ਲਗਾਮ ਲਾਉਣ ਲਈ ਦੇਸ਼ ਭਰ ’ਚ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਰਾਹਤ ਦੀ ਖ਼ਬਰ ਹੈ ਕਿ ਨੋਵਾਵੈਕਸ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ’ਚ 12 ਤੋਂ 18 ਸਾਲ ਦੀ ਉਮਰ ਦੇ ਬਾਲਗਾਂ ਲਈ ਇਸ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਹੈ। ਭਾਰਤ ’ਚ ਇਸ ਵੈਕਸੀਨ ਦਾ ਨਿਰਮਾਣ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਕੋਵੋਵੈਕਸ ਬਰਾਂਡ ਤਹਿਤ ਲਾਂਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ- ਬੱਚਿਆਂ ਨੂੰ ਫ਼ੌਜ ਲਈ ਤਿਆਰ ਕਰੇਗਾ, ‘ਸ਼ਹੀਦ ਭਗਤ ਸਿੰਘ ਸਕੂਲ’

ਨੋਵੋਵੈਕਸ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਵੈਕਸੀਨ ਨੂੰ NVX-CoV2373 ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਉੱਥੇ ਭਾਰਤ ’ਚ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਇਸ ਨੂੰ ‘ਕੋਵੋਵੈਕਸ’ ਨਾਂ ਤਹਿਤ ਨਿਰਮਿਤ ਕੀਤਾ ਜਾ ਰਿਹਾ ਹੈ। ਇਹ ਪਹਿਲਾ ਪ੍ਰੋਟੀਨ-ਆਧਾਰਿਤ ਵੈਕਸੀਨ ਹੈ, ਜੋ ਭਾਰਤ ’ਚ 12 ਤੋਂ 18 ਉਮਰ ਵਰਗ ’ਚ ਵਰਤੋਂ ਲਈ ਅਧਿਕਾਰਤ ਹੈ। ਨੋਵਾਵੈਕਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਟੇਨਲੀ ਸੀ. ਅਰਕ ਨੇ ਕਿਹਾ ਕਿ ਸਾਨੂੰ ਬਾਲਗਾਂ ਲਈ ਇਸ ਵੈਕਸੀਨ ਦੀ ਪਹਿਲੀ ਮਨਜ਼ੂਰੀ ਮਿਲਣ ’ਤੇ ਮਾਣ ਹੈ। ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਕਿਹਾ ਕਿ ਭਾਰਤ ’ਚ ਟੀਕਾਕਰਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਹ ਹੋਰ ਵੱਡਾ ਮੀਲ ਦਾ ਪੱਥਰ ਹੈ। ਪਿਛਲੇ ਮਹੀਨੇ ਵੈਕਸੀਨ ਦਾ ਆਖਰੀ ਪੜਾਅ ਦਾ ਟਰਾਇਲ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: PM ਮੋਦੀ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਉਨ੍ਹਾਂ ਦਾ ਜਜ਼ਬਾ ਪ੍ਰੇਰਿਤ ਕਰਦਾ ਰਹੇਗਾ

ਨੋਵਾਵੈਕਸ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਖਿਲਾਫ਼ ਉਸ ਦੀ ਵੈਕਸੀਨ 80 ਫ਼ੀਸਦੀ ਪ੍ਰਭਾਵੀ ਹੈ। ਟੈਸਟਿੰਗ ਦੌਰਾਨ ਵੈਕਸੀਨ ਨੇ ਬਿਹਤਰ ਇਮਿਊਨ (ਪ੍ਰਤੀਰੋਧਕ ਸਮਰੱਥਾ) ਪ੍ਰਤੀਕਿਰਿਆ ਦਿੱਤੀ ਸੀ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਕੰਪਨੀ ਨੂੰ ਐਮਰਜੈਂਸੀ ਸਥਿਤੀ ’ਚ ਵੈਕਸੀਨ ਦੇ ਇਸਤੇਮਾਲ ਦਾ ਆਗਿਆ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ DCGI ਨੇ 28 ਦਸੰਬਰ ਨੂੰ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਾਲਗਾਂ ਲਈ ‘ਕੋਵੋਵੈਕਸ’ ਦੇ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ: ਬੇਂਗਲੁਰੂ ’ਚ NCB ਦੀ ਛਾਪੇਮਾਰੀ, ਕਾਰੋਬਾਰੀ ਕੋਲੋਂ ਮਿਲਿਆ ‘ਖਜ਼ਾਨਾ’

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?


Tanu

Content Editor

Related News