UPA ਦਾ ਨਾਂ 'INDIA' ਰੱਖਣ 'ਤੇ 26 ਵਿਰੋਧੀ ਪਾਰਟੀਆਂ ਨੂੰ ਨੋਟਿਸ, ਸ਼ੁੱਕਰਵਾਰ ਨੂੰ ਦੇਣਾ ਹੋਵੇਗਾ ਜਵਾਬ
Monday, Aug 07, 2023 - 08:06 PM (IST)
ਨੈਸ਼ਨਲ ਡੈਸਕ : UPA ਦਾ ਨਾਂ ਬਦਲ ਕੇ 'INDIA' ਰੱਖਣ 'ਤੇ 26 ਵਿਰੋਧੀ ਪਾਰਟੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। 18 ਜੁਲਾਈ ਨੂੰ ਹੋਈ ਵਿਰੋਧੀ ਧਿਰ ਦੀ ਮੀਟਿੰਗ 'ਚ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਆਪਣੇ 26 ਦਲਾਂ ਦੇ ਗਠਜੋੜ ਦਾ ਨਾਂ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ' ਰੱਖਿਆ ਸੀ। ਦੱਸ ਦੇਈਏ ਕਿ ਗਠਜੋੜ ਦਾ ਛੋਟਾ ਨਾਂ ਇੰਡੀਆ ਰੱਖਣ 'ਤੇ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸ਼ਾਰਟ ਫਾਰਮ ਇੰਡੀਆ ਰਾਸ਼ਟਰੀ ਚਿੰਨ੍ਹ ਦਾ ਹਿੱਸਾ ਹੈ। ਅਜਿਹੀ ਸਥਿਤੀ 'ਚ ਇਸ ਦੀ ਸਿਆਸੀ ਵਰਤੋਂ ਨਹੀਂ ਕੀਤੀ ਜਾ ਸਕਦੀ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਸੇ ਮਾਮਲੇ 'ਚ 26 ਪਾਰਟੀਆਂ ਦੇ ਨਾਲ-ਨਾਲ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ : ਚੋਰਾਂ ਨੇ 66 ਦੁਕਾਨਾਂ ਦੇ ਤੋੜੇ ਜਿੰਦੇ, ਚੋਰੀ ਕੀਤੇ ਟਮਾਟਰ ਤੇ ਅਦਰਕ, ਦੁਕਾਨਦਾਰਾਂ ਦਾ ਹੋਇਆ ਲੱਖਾਂ ਦਾ ਨੁਕਸਾਨ
ਵਿਰੋਧੀ ਧਿਰ ਦੇ ਗਠਜੋੜ 'ਤੇ PM ਮੋਦੀ ਦਾ ਤੰਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਖੁਦ ਨੂੰ 'ਇੰਡੀਆ' ਨਾਂ ਦੇਣ ਵਾਲੇ ਵਿਰੋਧੀ ਗਠਜੋੜ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਇਹ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਰਾਹ 'ਚ 'ਰੋੜਾ' ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਭ੍ਰਿਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਨ ਦੇ ‘ਭਾਰਤ ਛੱਡੋ’ ਲਈ ਇਕ ਆਵਾਜ਼ ਵਿੱਚ ਬੋਲ ਰਿਹਾ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਨੇ ਚੰਦਰਮਾ ਦੀ ਭੇਜੀ ਪਹਿਲੀ ਵੀਡੀਓ, ਤੁਸੀਂ ਵੀ ਦੇਖੋ ਸ਼ਾਨਦਾਰ ਨਜ਼ਾਰਾ
ਆਪਣੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ 'ਤੇ ਲੋਕ ਸਭਾ 'ਚ ਬਹਿਸ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦਾ ਵਰਣਨ ਕਰਨ ਲਈ ਭਾਰਤ ਸ਼ਬਦ ਦੀ ਵਰਤੋਂ ਕੀਤੀ ਅਤੇ ਵਿਰੋਧੀ ਗਠਜੋੜ 'ਇੰਡੀਆ' 'ਤੇ ਹਮਲਾ ਬੋਲਦਿਆਂ ਇਸ ਨੂੰ ਦੇਸ਼ ਲਈ 'ਗੰਭੀਰ ਖ਼ਤਰਾ' ਕਰਾਰ ਦਿੱਤਾ। ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ 'ਤੇ ਇੰਡੀਆ ਪੈਵੇਲੀਅਨ ਵਿਖੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਹੈਂਡਲੂਮ, ਖਾਦੀ, ਟੈਕਸਟਾਈਲ ਸੈਕਟਰ ਨੂੰ ਵਿਸ਼ਵ ਗੁਰੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8