ਅਜਬ-ਗਜ਼ਬ: ਆਗਰਾ ਦੇ SBI ਬੈਂਕ 'ਚ ਹੈ ਨੋਟ ਸਾੜਣ ਵਾਲੀ ਭੱਠੀ ਤੇ ਚਿਮਨੀ, ਜਾਣੋ ਕੀ ਹੈ ਇਸ ਦਾ ਇਤਿਹਾਸ

Monday, May 22, 2023 - 11:14 PM (IST)

ਆਗਰਾ (ਇੰਟ.)- ਅੱਜ ਅਸੀਂ ਤੁਹਾਨੂੰ ਆਗਰਾ ਵਿਚ ਇਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਕਈ ਸਾਲਾਂ ਤੱਕ ਨੋਟ ਅਤੇ ਉਸ ਸਮੇਂ ਦੀ ਕਰੰਸੀ ਨੂੰ ਸਾੜਿਆ ਜਾਂਦਾ ਸੀ। ਸਾਲਾਂ ਤੱਕ ਇਸ ਭੱਠੀ ਵਿਚ ਨੋਟ ਸੜਦੇ ਰਹੇ। ਇਹ ਥਾਂ ਛੀਪੀਟੋਲਾ ਐੱਸ. ਬੀ. ਆਈ. ਬੈਂਕ ਕੰਪਲੈਕਸ ਵਿਚ ਅੱਜ ਵੀ ਮੌਜੂਦ ਹੈ। ਕਟੇ-ਫਟੇ ਨੋਟ ਸਾੜਨ ਲਈ ਇਸ ਥਾਂ ’ਤੇ ਚਿਮਨੀ ਬਣਾਈ ਗਈ ਸੀ। ਤਕਰੀਬਨ 15 ਫੁੱਟ ਉੱਚਾਈ ਦੀ ਚਿਮਨੀ ਦੇ ਹੇਠਾਂ ਭੱਠੀ ਸੀ। ਇਕੱਠੇ ਕੀਤੇ ਖ਼ਰਾਬ ਨੋਟਾਂ ਨੂੰ ਭੱਠੀ ਵਿਚ ਪਾ ਦਿੱਤਾ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ - ਚਾਹ ਪੀ ਰਹੇ ਬਜ਼ੁਰਗ ਦੀ ਜੇਬ 'ਚੋਂ ਅਚਾਨਕ ਨਿਕਲੀਆਂ ਅੱਗ ਦੀਆਂ ਲਪਟਾਂ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਆਗਰਾ ਛੀਪੀਟੋਲਾ ਦੇ ਐੱਸ. ਬੀ. ਆਈ. ਬ੍ਰਾਂਚ ਵਿਚ ਇਤਿਹਾਸਕ ਚਿਮਨੀ ਅੱਜ ਵੀ ਹੈ। ਇਤਿਹਾਸਕਾਰਾਂ ਮੁਤਾਬਕ ਅੰਗਰੇਜ਼ਾਂ ਦੇ ਰਾਜ ਵਿਚ ਆਗਰਾ ਵਿਚ ਬੈਂਕਿੰਗ ਸਿਸਟਮ ਬੇਹੱਦ ਮਜ਼ਬੂਤ ਸੀ। ਇਥੇ ਇੰਡੀਅਨ ਇੰਪੀਰੀਅਲ ਬੈਂਕ ਕਟੇ-ਫਟੇ ਨੋਟਾਂ ਨੂੰ ਸਾੜਨ ਲਈ ਨੋਟ ਇਕੱਠੇ ਕਰਦਾ ਅਤੇ ਕਈ ਸਾਲਾਂ ਤੱਕ ਇੱਥੇ ਨੋਟ ਸਾੜਨ ਦਾ ਕੰਮ ਹੁੰਦਾ ਰਿਹਾ ਸੀ।

ਉਸ ਚਿਮਨੀ ਦੇ ਉੱਪਰ ਸਾਫ਼-ਸਾਫ਼ ਲਿਖਿਆ ਹੈ ਕਿ 1934 ਤੱਕ ਅੰਗਰੇਜ਼ਾਂ ਵੱਲੋਂ ਇੱਥੇ ਨੋਟ ਸਾੜੇ ਜਾਂਦੇ ਸਨ। ਬਾਅਦ ਵਿਚ ਇਸ ਭੱਠੀ ਨੂੰ ਜੈਪੁਰ ਸ਼ਿਫਟ ਕਰ ਦਿੱਤਾ ਗਿਆ ਸੀ, ਪਰ ਅੱਜ ਵੀ ਇਹ ਭੱਠੀ ਅਤੇ ਚਿਮਨੀ ਕੰਪਲੈਕਸ ਵਿਚ ਹਨ। ਅੱਜ ਇਥੇ ਐੱਸ. ਬੀ. ਆਈ. ਦੀ ਸਭ ਤੋਂ ਵੱਡੀ ਬ੍ਰਾਂਚ ਹੈ।

ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਮਾਪਿਆਂ ਨੇ ਢਾਹਿਆ ਕਹਿਰ: ਨੌਜਵਾਨ ਪੁੱਤਰ ਨੂੰ ਆਪਣੇ ਹੱਥੀਂ ਦਿੱਤੀ ਦਰਦਨਾਕ ਮੌਤ

ਆਗਰਾ ਦੇ ਮਸ਼ਹੂਰ ਇਤਿਹਾਸਕਾਰ ਰਾਜ ਕਿਸ਼ੋਰ ਰਾਜੇ ਨੇ ਆਪਣੇ ਕਿਤਾਬ ‘ਤਵਾਰੀਖ-ਏ-ਆਗਰਾ’ ਵਿਚ ਵੀ ਇਸ ਥਾਂ ਅਤੇ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਦੱਸਦੇ ਹਨ ਕਿ ਅੰਗਰੇਜ਼ਾਂ ਦੇ ਰਾਜ ਵਿਚ ਆਗਰਾ ਬੈਂਕਿੰਗ ਲਈ ਮਸ਼ਹੂਰ ਕੇਂਦਰ ਸੀ। ਇੱਥੇ ਇੰਡੀਅਨ ਇੰਮੀਰੀਅਲ ਬੈਂਕ ਕਟੇ-ਫਟੇ ਨੋਟ ਸਾੜਨ ਦਾ ਕੰਮ ਵੀ ਕਰਦਾ ਸੀ। ਇਸ ਭੱਠੀ ਅਤੇ ਚਿਮਨੀ ਦੀ ਦੇਖਰੇਖ ਸੈਰ-ਸਪਾਟਾ ਵਿਭਾਗ ਦੀ ਜ਼ਿੰਮੇਵਾਰੀ ਹੈ। ਕੁਝ ਸਾਲ ਵੀ ਇਸ ਭੱਠੀ ਦਾ ਰੈਨੋਵੇਸ਼ਨ ਸੈਰ-ਸਪਾਟਾ ਵਿਭਾਗ ਵੱਲੋਂ ਕਰਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News