ਕਿਰਾੜੀ ''ਚ ਕੂੜਾ ਸਾੜਨ ''ਤੇ ਕਾਰਵਾਈ ਨਾ ਕਰਨਾ ਐੱਮ.ਸੀ.ਡੀ. ਨੂੰ ਪਿਆ ਮਹਿੰਗਾ, ਲੱਗਾ 1 ਕਰੋੜ ਦਾ ਜੁਰਮਾਨਾ

10/16/2020 8:18:56 PM

ਨਵੀਂ ਦਿੱਲੀ - ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਉੱਤਰੀ ਦਿੱਲੀ ਨਗਰ ਨਿਗਮ 'ਤੇ ਕਿਰਾੜੀ ਪਿੰਡ 'ਚ ਕੂੜਾ ਸਾੜਨ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਕੂੜਾ ਸਾੜਨ ਦੀਆਂ ਘਟਨਾਵਾਂ ਨੂੰ ਉਨ੍ਹਾਂ ਦੇ ਨੋਟਿਸ 'ਚ ਲਿਆਇਆ ਗਿਆ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਰਾਏ ਨੇ ਕਿਹਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਹੌਲੀ-ਹੌਲੀ ਵਿਗੜਦੀ ਜਾ ਰਹੀ ਹੈ। ਪਰ ਏਜੰਸੀਆਂ ਅਜੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ। ਵਾਤਾਵਰਣ ਦੇ ਨਿਯਮਾਂ ਦੀ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਕੂੜੇ ਦੇ ਢੇਰ ਜਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਖੇਤਰ 'ਚ ਕੂੜਾ ਸਾੜਨ 'ਤੇ ਕਾਬੂ ਹੋ ਸਕੇ।

ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਵਾ ਦੀ ਅਨੁਕੂਲ ਰਫ਼ਤਾਰ ਕਾਰਨ ਪ੍ਰਦੂਸ਼ਿਤ ਦੇ ਵਿਆਪਕ ਪੱਧਰ 'ਤੇ ਫੈਲਣ 'ਚ ਮਦਦ ਮਿਲਣ ਨਾਲ ਸ਼ੁੱਕਰਵਾਰ ਨੂੰ ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ 'ਚ ਅੰਸ਼ਕ ਤੌਰ ‘ਤੇ ਕਮੀ ਆਈ ਹੈ। ਸ਼ਹਿਰ 'ਚ ਸਵੇਰੇ 10 ਵਜੇ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ.) 250 ਦਰਜ ਕੀਤਾ ਗਿਆ।


Inder Prajapati

Content Editor

Related News