ਉਤਰ ਪੱਛਮੀ ਦਿੱਲੀ ''ਚ ਬੀਅਰ ਨਾ ਵੇਚਣ ''ਤੇ ਮਹਿਲਾ ਨੂੰ ਮਾਰੀ ਗੋਲੀ

06/11/2019 11:34:20 PM

ਨਵੀਂ ਦਿੱਲੀ : ਉਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ 'ਚ ਇਕ ਵਿਅਕਤੀ ਨੇ ਆਪਣੇ 2 ਸਾਥੀਆਂ ਸਮੇਤ ਇਕ 40 ਸਾਲਾ ਮਹਿਲਾ ਨੂੰ ਬੀਅਰ ਨਾ ਵੇਚਣ 'ਤੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਤਿੰਨਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਵਲੋਂ ਮੰਗਲਵਾਰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਸ ਨੇ ਕਿਹਾ ਕਿ ਪੀੜਤ ਨੂੰ ਉਸ ਦੇ ਪਰਿਵਾਰ ਵਾਲੇ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਦੱਸਿਆ ਕਿ ਉਹ ਖਤਰੇ ਤੋਂ ਬਾਹਰ ਹੈ। ਪੁਲਸ ਮੁਤਾਬਕ ਦੋਸ਼ੀ ਵਿਕਾਸ ਮਿਸ਼ਰਾ (24), ਪੰਕਜ (23) ਤੇ ਮਿੰਟੂ (22) ਨੂੰ ਭਲਸਵਾ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ 7 ਜੂਨ ਦੀ ਹੈ ਜਦ 3 ਨੌਜਵਾਨ ਉਕਤ ਮਹਿਲਾ ਦੇ ਘਰ ਪਹੁੰਚੇ ਤੇ ਉਸ ਤੋਂ ਬੀਅਰ ਮੰਗਣ ਲੱਗੇ, ਇਸ ਦੌਰਾਨ ਮਹਿਲਾ ਨੇ ਉਨ੍ਹਾਂ ਦੱਸਿਆ ਕਿ ਉਸ ਕੋਲ ਬੀਅਰ ਨਹੀਂ ਹੈ। ਜਿਸ ਕਾਰਨ ਉਨ੍ਹਾਂ ਵਿਚਾਲੇ ਬਹਿਸ ਹੋਈ ਕਿਉਂਕਿ ਨੌਜਵਾਨਾਂ ਨੂੰ ਲੱਗਾ ਕਿ ਉਹ ਝੂਠ ਬੋਲ ਰਹੀ ਹੈ। ਜਿਸ ਕਾਰਨ ਪਹਿਲਾਂ ਤੋਂ ਹੀ ਨਸ਼ੇ 'ਚ ਧੁੱਤ ਵਿਕਾਸ ਨੇ ਮਹਿਲਾ ਨੂੰ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਿਆ। ਜਿਸ ਨੂੰ ਉਸ ਦੇ ਸਾਥੀਆਂ ਸਮੇਤ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ।


Related News