ਆਪਣਾ ਪੋਰਟੇਬਲ ਟਾਇਲੇਟ ਤੱਕ ਲੈ ਕੇ ਸਿੰਗਾਪੁਰ ਪਹੁੰਚਿਆ ਸੀ ਕਿਮ, ਇਹ ਸੀ ਕਾਰਨ

Tuesday, Jun 12, 2018 - 09:10 PM (IST)

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਅਆ ਦੇ ਨੇਤਾ ਕਿਮ ਜੋਂਗ ਉਨ ਦੀ ਮੰਗਲਵਾਰ ਦੀ ਮੁਲਾਕਾਤ ਉਮੀਦ ਤੋਂ ਜ਼ਿਆਦਾ ਸਫਲ ਰਹੀ। ਇਸ ਦੌਰਾਨ ਕਿਮ ਜੋਂਗ ਦੀ ਸੁਰੱਖਿਆ ਬੇਹੱਦ ਸਖਤ ਸੀ। ਕੁਝ ਦਿਨ ਪਹਿਲਾਂ ਕਿਮ ਦੇ ਸੁਰੱਖਿਆ ਘੇਰੇ ਨੂੰ ਪੂਰੀ ਦੁਨੀਆ ਨੇ ਉਦੋਂ ਦੇਖਿਆ, ਜਦੋਂ ਉਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨਾਲ ਮਿਲਣ ਪਹੁੰਚੇ ਸਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਿਮ ਆਪਣੀ ਸੁਰੱਖਿਆ ਨੂੰ ਲੈ ਕੇ ਕਿੰਨੀ ਅਹਿਤਿਆਤ ਵਰਤਦੇ ਹਨ।
ਹੁਣ ਸਿੰਗਾਪੁਰ ਦੌਰੇ ਦੌਰਾਨ ਕਿਮ ਦੀ ਸੁਰੱਖਿਆ ਦੀ ਇਕ ਹੋਰ ਮਿਸਾਲ ਮਿਲੀ। ਅਸਲ 'ਚ ਕਿਮ ਆਪਣੇ ਨਾਲ ਨਾਰਥ ਕੋਰੀਆ ਤੋਂ ਸਿੰਗਾਪੁਰ ਦੇ ਪੰਜ ਤਾਰਾ ਹੋਟਲ 'ਚ ਪੋਰਟੇਬਲ ਟਾਇਲੇਟ ਲੈ ਕੇ ਪਹੁੰਚੇ ਸਨ। ਇਸ ਦੇ ਪਿੱਛੇ ਕਿਮ ਹੀ ਸਹੂਲੀਅਤ ਘੱਟ ਤੇ ਉਸ ਦੀ ਸੁਰੱਖਿਆ ਦਾ ਕਾਰਨ ਜ਼ਿਆਦਾ ਸੀ। ਅਸਲ 'ਚ ਪੋਰਟੋਬਲ ਟਾਇਲੇਟ ਇਸ ਲਈ ਲਿਜਾਇਆ ਗਿਆ ਸੀ ਤਾਂਕਿ ਕਿਮ ਜੋਂਗ ਦੇ ਮਲ ਦੀ ਕਿਸੇ ਤਰ੍ਹਾਂ ਦੀ ਜਾਂਚ ਨਾ ਕੀਤੀ ਜਾ ਸਕੇ ਜਾਂ ਉਸ 'ਤੇ ਕਿਸੇ ਤਰ੍ਹਾਂ ਦਾ ਪ੍ਰੀਖਣ ਨਾ ਕੀਤਾ ਜਾ ਸਕੇ।
ਦੱਸਿਆ ਜਾਂਦਾ ਹੈ ਕਿ ਕਿਮ ਜੋਂਗ ਨੂੰ ਸਿੰਗਾਪੁਰ ਲੈ ਜਾਣ ਦੇ ਲਈ ਨਾਰਥ ਕੋਰੀਆ ਤੋਂ ਤਿੰਨ ਵੱਖ-ਵੱਖ ਜਹਾਜ਼ਾਂ ਨੇ ਇਕ ਘੰਟੇ ਦੇ ਫਰਕ ਨਾਲ ਉੱਡਾਣ ਭਰੀ ਸੀ। ਇਨ੍ਹਾਂ ਤਿੰਨ ਜਹਾਜ਼ਾਂ 'ਚੋਂ ਕਿਮ ਕਿਸ ਜਹਾਜ਼ 'ਚ ਸਨ, ਇਸ ਦਾ ਪਤਾ ਕਿਸੇ ਨੂੰ ਨਹੀਂ ਸੀ। ਉੱਤਰ ਕੋਰੀਆ ਦੇ ਇਕ ਅਧਿਕਾਰੀ ਦੇ ਮੁਤਾਬਕ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਕਿ ਕਿਮ ਜੋਂਗ ਕਿਸ ਜਹਾਜ਼ 'ਚ ਹਨ। ਪਹਿਲਾ ਜਹਾਜ਼ ਕਿਮ ਦੀਆਂ ਖਾਣ-ਪੀਣ ਦੀਆਂ ਚੀਜ਼ਾਂ, ਬੁਲੇਟਪਰੂਫ ਲਿਮੋਜ਼ਿਨ ਗੱਡੀ ਤੇ ਪੋਰਟੇਬਲ ਟਾਇਲੇਟ ਲੈ ਕੇ ਸਿੰਗਾਪੁਰ ਪਹੁੰਚਿਆ ਸੀ। 2011 'ਚ ਸੱਤਾ ਮਿਲਣ ਤੋਂ ਬਾਅਦ ਕਿਮ ਦੀ ਉੱਤਰ ਕੋਰੀਆ ਤੋਂ ਬਾਹਰ ਇਹ ਤੀਜੀ ਯਾਤਰਾ ਹੈ।


Related News