ਨੋਇਡਾ ਗੈਂਗਰੇਪ : ਔਰਤ ਨੇ ਬਦਲਿਆ ਬਿਆਨ ਕਿਹਾ, ''ਗੁੱਸੇ ''ਚ ਦਰਜ ਕਰਵਾਈ ਗਲਤ ਸ਼ਿਕਾਇਤ''

09/24/2017 4:51:15 PM

ਨੋਇਡਾ— ਪਿਛਲੇ ਹੀ ਦਿਨੀਂ ਨੋਇਡਾ 'ਚ ਚਲਦੀ ਕਾਰ 'ਚ ਪੂਰੀ ਰਾਤ ਗੈਂਗਰੇਪ ਨੇ ਜਿੱਥੇ ਪ੍ਰਦੇਸ਼ 'ਚ ਹੜਕੰਪ ਮਚਾ ਦਿੱਤਾ। ਅੱਜ ਹਾਲ ਹੀ 'ਚ ਆਏ ਉਸ ਪੀੜਤਾ ਦੇ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਪੀੜਤਾ ਹੁਣ ਆਪਣੇ ਹੀ ਦਿੱਤੇ ਬਿਆਨ ਤੋਂ ਬਦਲ ਗਈ ਹੈ, ਜਿਸ ਨਾਲ ਸਥਿਤੀ ਪੂਰੀ ਤਰ੍ਹਾ ਬਦਲ ਗਈ ਹੈ।
ਨੋਇਡਾ ਪੁਲਸ ਦੇ ਪੀ. ਆਰ. ਓ. ਮਨੀਸ਼ ਸਕਸੇਨਾ ਨੇ ਇਕ ਬਿਆਨ 'ਚ ਦਾਅਵਾ ਕੀਤਾ ਹੈ ਕਿ ਮਹਿਲਾ ਨੇ ਗਲਤ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਮਾਮਲਾ ਸ਼ਿਕਾਇਤ ਦੇ ਆਧਾਰ 'ਤੇ ਸੈਕਟਰ 39 ਪੁਲਸ ਥਾਣੇ 'ਚ ਸਮੂਹਿਕ ਬਲਾਤਕਾਰ 'ਚ ਦਰਜ ਕੀਤਾ ਗਿਆ ਸੀ। ਹਾਲਾਂਕਿ ਸੱਚ ਸਾਹਮਣੇ ਲਿਆਉਣ ਲਈ ਸਾਰੇ ਪੜਾਅ ਦੀ ਜਾਂਚ ਕੀਤੀ ਜਾ ਰਹੀ ਹੈ।
ਪੀ. ਆਰ. ਓ. ਮਨੀਸ਼ ਸਕਸੇਨਾ ਨੇ ਕਿਹਾ ਹੈ ਕਿ ਮਹਿਲਾ ਨੇ ਦੇਰ ਰਾਤ 2.50 ਵਜੇ ਅਗਵਾ ਕਰਨ ਤੋਂ ਬਾਅਦ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸ ਕਰਕੇ ਉਸ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਹਿਲਾ ਬਿਨਾ ਜਾਂਚ ਕਰਵਾਏ ਹੀ ਚਲੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਜਾਂਚ ਲਈ ਦੁਬਾਰਾ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਨੇ ਜਾਂਚ ਕਰਵਾਉਣ ਤੋਂ ਮਨਾ ਕਰ ਦਿੱਤਾ।
ਪੁਲਸ ਮੁਤਾਬਕ ਮਹਿਲਾ ਨੇ ਇਕ ਪੱਤਰ ਵੀ ਪੁਲਸ ਨੂੰ ਸੌਂਪਿਆ ਹੈ, ਜਿਸ 'ਚ ਲਿਖਿਆ ਹੈ ਕਿ ਉਸ ਨੇ 'ਗੁੱਸੇ 'ਚ ਦੋ ਲੋਕਾਂ ਦੇ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ 'ਚ ਹੁਣ ਕੋਈ ਉਹ ਕਾਰਵਾਈ ਨਹੀਂ ਚਾਹੁੰਦੀ।' 
ਪੁਲਸ ਨੇ ਪੀ. ਆਰ. ਓ. ਮਨੀਸ਼ ਸਕਸੇਨਾ ਨੇ ਦੱਸਿਆ ਕਿ ਮਹਿਲਾ ਨੇ ਇਹ ਵੀ ਕਿਹਾ ਹੈ ਕਿ ਉਸ 'ਤੇ ਕੋਈ ਜ਼ਿਨਸੀ ਹਮਲਾ ਨਹੀਂ ਕੀਤਾ ਗਿਆ।


Related News