ਸੈਮ ਪਿਤਰੋਦਾ ਦੇ ਬਿਆਨ 'ਤੇ ਭੜਕੇ PM ਮੋਦੀ, ਕਿਹਾ- ਦੇਸ਼ਵਾਸੀਆਂ ਨੂੰ ਗਾਲ੍ਹ ਕੱਢੀ, ਬਹੁਤ ਗੁੱਸੇ 'ਚ ਹਾਂ

Wednesday, May 08, 2024 - 03:46 PM (IST)

ਸੈਮ ਪਿਤਰੋਦਾ ਦੇ ਬਿਆਨ 'ਤੇ ਭੜਕੇ PM ਮੋਦੀ, ਕਿਹਾ- ਦੇਸ਼ਵਾਸੀਆਂ ਨੂੰ ਗਾਲ੍ਹ ਕੱਢੀ, ਬਹੁਤ ਗੁੱਸੇ 'ਚ ਹਾਂ

ਨਵੀਂ ਦਿੱਲੀ- ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਦੇ ਭਾਰਤੀਆਂ ਦੇ ਰੰਗ-ਰੂਪ ਨਾਲ ਜੁੜੇ ਬਿਆਨ 'ਤੇ ਭਾਜਪਾ ਹਮਲਾਵਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਨੇ ਪਿਤ੍ਰੋਦਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। 

ਤੇਲੰਗਾਨਾ ਦੇ ਵਾਰੰਗਲ 'ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮ ਪਿਤਰੋਦਾ ਦੇ ਬਿਆਨ 'ਤੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅੱਜ ਮੈਂ ਬਹੁਤ ਗੁੱਸੇ ਵਿਚ ਹਾਂ। ਅੱਜ ਸ਼ਹਿਜ਼ਾਦੇ ਦੇ ਇਕ ਚਾਚੇ ਨੇ ਅਜਿਹੀਆਂ ਗਾਲ੍ਹਾਂ ਕੱਢੀਆਂ, ਜਿਸ ਨਾਲ ਮੈਂ ਗੁੱਸੇ ਨਾਲ ਭਰ ਗਿਆ। ਸੰਵਿਧਾਨ ਨੂੰ ਸਿਰ 'ਤੇ ਰੱਖਣ ਵਾਲੇ ਲੋਕ ਦੇਸ਼ ਦੀ ਚਮੜੀ ਦਾ ਅਪਮਾਨ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਦੀ ਚਮੜੀ ਦਾ ਰੰਗ ਕਾਲਾ ਹੈ, ਕੀ ਉਹ ਸਾਰੇ ਅਫਰੀਕਾ ਦੇ ਹਨ? ਉਨ੍ਹਾਂ ਨੇ ਚਮੜੀ ਦੇ ਰੰਗ ਦੇ ਆਧਾਰ 'ਤੇ ਮੇਰੇ ਦੇਸ਼ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ। ਚਮੜੀ ਦਾ ਰੰਗ ਭਾਵੇਂ ਕੋਈ ਵੀ ਹੋਵੇ, ਅਸੀਂ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਵਾਲੇ ਲੋਕ ਹਾਂ। ਸ਼ਹਿਜ਼ਾਦੇ, ਤੁਹਾਨੂੰ ਜਵਾਬ ਦੇਣਾ ਪਵੇਗਾ। ਚਮੜੀ ਦੇ ਰੰਗ ਦੇ ਆਧਾਰ 'ਤੇ ਮੇਰੇ ਦੇਸ਼ਵਾਸੀਆਂ ਦਾ ਅਪਮਾਨ ਦੇਸ਼ ਬਰਦਾਸ਼ਤ ਨਹੀਂ ਕਰੇਗਾ ਅਤੇ ਮੋਦੀ ਤਾਂ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

 

 

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੈਮ ਪਿਤਰੋਦਾ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਕਿ ਉੱਤਰ-ਪੂਰਬੀ ਭਾਰਤ ਦੇ ਲੋਕ ਚੀਨ ਦੇ ਲੋਕਾਂ ਵਰਗੇ ਹਨ ਅਤੇ ਦੱਖਣੀ ਭਾਰਤੀ ਅਫਰੀਕੀ ਲੋਕਾਂ ਵਰਗੇ ਹਨ। ਉਨ੍ਹਾਂ ਕਿਹਾ ਹੈ ਕਿ ਸੈਮ ਭਾਈ, ਮੈਂ ਉੱਤਰ-ਪੂਰਬ ਤੋਂ ਹਾਂ ਅਤੇ ਭਾਰਤੀ ਦਿਖਦਾ ਹਾਂ। ਅਸੀਂ ਵਿਭਿੰਨਤਾ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਵੱਖ-ਵੱਖ ਦਿਖਾਈ ਦੇ ਸਕਦੇ ਹਾਂ ਪਰ ਅਸੀਂ ਸਾਰੇ ਇੱਕ ਹਾਂ। ਸਾਡੇ ਦੇਸ਼ ਬਾਰੇ ਥੋੜਾ ਸਮਝੋ!

ਭਾਜਪਾ ਸਾਂਸਦ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੈਮ ਪਿਤਰੋਦਾ ਭਾਰਤ ਨੂੰ ਨਹੀਂ ਸਮਝਦੇ। ਉਹ ਰਾਹੁਲ ਗਾਂਧੀ ਦੇ ਸਲਾਹਕਾਰ ਹਨ। ਹੁਣ ਮੈਨੂੰ ਸਮਝ ਆਇਆ ਕਿ ਰਾਹੁਲ ਗਾਂਧੀ ਇੰਨੀ ਬਕਵਾਸ ਕਿਉਂ ਬੋਲਦੇ ਹਨ? ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਕੋਈ ਸਮਝ ਨਹੀਂ ਹੈ।

ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਉਹ ਪੱਪੂ ਦਾ ਪ੍ਰੌਕਸੀ ਪ੍ਰੋਫ਼ੈਸਰ ਹੈ। ਇਸ ਗਿਆਨ ਨਾਲ ਹੀ ਕਾਂਗਰਸ ਦੇਸ਼ ਦੀ ਪਾਰਟੀ ਤੋਂ ਇਲਾਕੇ ਦੀ ਪਾਰਟੀ ਬਣ ਗਈ ਹੈ। ਵਿਦੇਸ਼ਾਂ ਵਿੱਚ ਬੈਠ ਕੇ ਸਾਡੇ ਦੇਸ਼ ਬਾਰੇ ਗਾਲ੍ਹਾਂ ਕੱਢਦੇ ਰਹਿੰਦੇ ਹਨ। ਗੁਰੂ ਨੰਬਰੀ ਅਤੇ ਚੇਲਾ 10 ਨੰਬਰੀ ਹੈ।


author

Rakesh

Content Editor

Related News