NDA ਦੀ ਡਿਨਰ ਪਾਰਟੀ, ਅਮਿਤ ਸ਼ਾਹ ਦੇ ਸੱਦੇ ''ਤੇ ਪਹੁੰਚੇ ਨਿਤੀਸ਼-ਉਦਵ

05/21/2019 8:29:45 PM

ਨਵੀਂ ਦਿੱਲੀ— ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਖੁਸ਼ ਐੱਨ.ਡੀ.ਏ. ਖੇਮੇ ਦੇ ਨੇਤਾ ਅੱਜ ਰਾਤ ਬੈਠਕ ਕਰਨ ਜਾ ਰਹੇ ਹਨ। ਬੈਠਕ ਲਈ ਸਾਰੇ ਦਲਾਂ ਨੂੰ ਦਿੱਲੀ ਸੱਦਿਆ ਗਿਆ ਹੈ ਅਤੇ ਨੇਤਾਵਾਂ ਦਾ ਇਸ ਬੈਠਕ 'ਚ ਸ਼ਾਮਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ 23 ਮਈ ਨੂੰ ਆਉਣ ਵਾਲੇ ਨਤੀਜਿਆਂ ਦੇ ਮੱਦੇਨਜ਼ਰ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਬੈਠਕ 'ਚ ਇਸ ਗੱਲ 'ਤੇ ਚਰਚਾ ਹੋਵੇਗੀ ਕਿ ਸਰਕਾਰ ਬਣਾਉਣ ਦੀ ਦਿਸ਼ਾ 'ਚ ਕਿਹੜੇ ਕਦਮ ਹੋਣੇ ਚਾਹੀਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਇਸ ਬੈਠਕ 'ਚ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਵੀ ਭਾਜਪਾ ਪ੍ਰਮੁੱਖ ਅਮਿਤ ਸ਼ਾਹ ਵੱਲੋਂ ਆਯੋਜਿਤ ਡਿਨਰ 'ਚ ਸ਼ਾਮਲ ਹੋਏ। ਵੱਖ-ਵੱਖ ਐਗਜ਼ਿਟ ਪੋਲ 'ਚ ਐੱਨ.ਡੀ.ਏ. ਦੀ ਸੱਤਾ 'ਚ ਵਾਪਸੀ ਦੇ ਅੰਦਾਜੇ ਨਾਲ ਐੱਨ.ਡੀ.ਏ. ਦੇ ਦਿੱਗਜ ਨੇਤਾ ਵੀ ਇਸ ਦੌਰਾਨ ਮੌਜੂਦ ਰਹਿ ਸਕਦੇ ਹਨ।

 


Inder Prajapati

Content Editor

Related News