ਬਿਹਾਰ ਦੀ ਸਿਆਸਤ ''ਚ ਵੱਡਾ ਉਲਟਫੇਰ: ਨਿਤੀਸ਼ ਕੁਮਾਰ ਨੇ MLC ਤੋਂ ਦਿੱਤਾ ਅਸਤੀਫ਼ਾ
Monday, Mar 30, 2026 - 12:02 PM (IST)
ਪਟਨਾ: ਬਿਹਾਰ ਦੀ ਸਿਆਸਤ ਵਿੱਚ ਅੱਜ ਇੱਕ ਯੁੱਗ ਦਾ ਅੰਤ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ (30 ਮਾਰਚ) ਨੂੰ ਬਿਹਾਰ ਵਿਧਾਨ ਪ੍ਰੀਸ਼ਦ (MLC) ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਸੰਵਿਧਾਨਕ ਨਿਯਮਾਂ ਤਹਿਤ ਉਨ੍ਹਾਂ ਲਈ ਇਹ ਅਸਤੀਫ਼ਾ ਦੇਣਾ ਲਾਜ਼ਮੀ ਸੀ। ਨਿਤੀਸ਼ ਕੁਮਾਰ ਨੇ ਆਪਣਾ ਅਸਤੀਫ਼ਾ ਕੌਂਸਲ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਸੇਵਾ ਨਾ ਕਰਨ 'ਤੇ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ
ਕਿਉਂ ਦਿੱਤਾ ਅਸਤੀਫ਼ਾ?
ਨਿਤੀਸ਼ ਕੁਮਾਰ 16 ਮਾਰਚ ਨੂੰ ਰਾਜਸਭਾ ਲਈ ਨਿਰਵਿਚਿਤ ਹੋਏ ਸਨ। 'ਇਕੱਠੀ ਮੈਂਬਰਸ਼ਿਪ ਮਨਾਹੀ ਨਿਯਮ, 1950' ਅਨੁਸਾਰ, ਜੇਕਰ ਕੋਈ ਵਿਧਾਇਕ ਜਾਂ MLC ਸੰਸਦ ਲਈ ਚੁਣਿਆ ਜਾਂਦਾ ਹੈ, ਤਾਂ ਉਸ ਨੂੰ 14 ਦਿਨਾਂ ਦੇ ਅੰਦਰ ਆਪਣੀ ਪੁਰਾਣੀ ਮੈਂਬਰਸ਼ਿਪ ਛੱਡਣੀ ਪੈਂਦੀ ਹੈ। ਅੱਜ 30 ਮਾਰਚ ਨੂੰ ਇਹ ਡੈੱਡਲਾਈਨ ਖ਼ਤਮ ਹੋ ਰਹੀ ਸੀ, ਜਿਸ ਕਾਰਨ ਨਿਤੀਸ਼ ਕੁਮਾਰ ਦੇ ਨਾਲ-ਨਾਲ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਕੌਣ ਹੋਵੇਗਾ ਬਿਹਾਰ ਦਾ ਨਵਾਂ ਮੁੱਖ ਮੰਤਰੀ?
ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਬਿਹਾਰ ਦੀ ਕਮਾਨ ਕਿਸ ਦੇ ਹੱਥ ਆਵੇਗੀ। ਸੂਤਰਾਂ ਮੁਤਾਬਕ ਮੌਜੂਦਾ ਉਪ-ਮੁੱਖ ਮੰਤਰੀ ਅਤੇ ਭਾਜਪਾ ਆਗੂ ਸਮਰਾਟ ਚੌਧਰੀ ਦਾ ਨਾਂ ਮੁੱਖ ਮੰਤਰੀ ਦੀ ਰੇਸ ਵਿੱਚ ਸਭ ਤੋਂ ਅੱਗੇ ਹੈ। ਕੁਸ਼ਵਾਹਾ ਭਾਈਚਾਰੇ ਦਾ ਵੱਡਾ ਚਿਹਰਾ ਹੋਣ ਕਾਰਨ ਭਾਜਪਾ ਉਨ੍ਹਾਂ 'ਤੇ ਦਾਅ ਖੇਡ ਸਕਦੀ ਹੈ। ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਨੂੰ ਨਵੇਂ ਉਪ-ਮੁੱਖ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਇਸ ਅਹੁਦੇ ਲਈ ਇੱਕ ਤੋਂ ਵੱਧ ਦਾਅਵੇਦਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ - ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਬਿਹਾਰ 'ਚ ਪਹਿਲੀ ਵਾਰ 'ਡਰਾਈਵਰ ਸੀਟ' 'ਤੇ ਭਾਜਪਾ
ਸਾਲ 2005 ਤੋਂ ਨਿਤੀਸ਼ ਕੁਮਾਰ ਦੇ ਪਿੱਛੇ ਰਹਿ ਕੇ ਰਾਜਨੀਤੀ ਕਰਨ ਵਾਲੀ ਭਾਜਪਾ ਹੁਣ ਪਹਿਲੀ ਵਾਰ ਬਿਹਾਰ ਦੀ ਸੱਤਾ ਵਿੱਚ 'ਡਰਾਈਵਰ ਸੀਟ' ਸੰਭਾਲਣ ਦੀ ਤਿਆਰੀ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਛੱਡ ਸਕਦੇ ਹਨ। ਹਾਲਾਂਕਿ, ਜੇਡੀਯੂ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਨਿਤੀਸ਼ ਬਿਨਾਂ ਸਦਨ ਦੇ ਮੈਂਬਰ ਰਹੇ ਵੀ 6 ਮਹੀਨੇ ਤੱਕ ਮੁੱਖ ਮੰਤਰੀ ਬਣੇ ਰਹਿ ਸਕਦੇ ਹਨ, ਪਰ ਸਿਆਸੀ ਹਲਚਲ ਤੇਜ਼ ਹੈ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
